ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਦਿਹਾਂਤ

ਮੁੰਬਈ : ਅੱਜ ਤੜਕੇ ਸਾਊਥ ਫ਼ਿਲਮ ਇੰਡਸਟਰੀ ਤੋਂ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਕਾਫ਼ੀ ਬੀਮਾਰ ਸਨ। ਜਾਣਕਾਰੀ ਮੁਤਾਬਕ, ਮਹੇਸ਼ ਬਾਬੂ ਦੀ ਮਾਂ ਦਾ ਇਲਾਜ ਹੈਦਰਾਬਾਦ ਦੇ ਏ. ਆਈ. ਜੀ. ਹਸਪਤਾਲ ‘ਚ ਚੱਲ ਰਿਹਾ ਸੀ। ਉਨ੍ਹਾਂ ਨੂੰ ਕੁਝ ਸਮੇਂ ਲਈ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਬੁੱਧਵਾਰ ਤੜਕੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਇਸ ਦੌਰਾਨ ਮਹੇਸ਼ ਬਾਬੂ ਕਈ ਵਾਰ ਮਾਂ ਨੂੰ ਮਿਲਣ ਹਸਪਤਾਲ ਵੀ ਗਏ ਸਨ।

ਦੱਸ ਦਈਏ ਕਿ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਸੁਪਰਸਟਾਰ ਕ੍ਰਿਸ਼ਨਾ ਗਾਰੂ ਤੋਂ ਵੱਖ ਹੋ ਕੇ ਅਤੇ ਵਿਜੇਨਿਰਮਲਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਕੱਲੀ ਰਹਿ ਰਹੀ ਸੀ। ਮਹੇਸ਼ ਬਾਬੂ ਅਤੇ ਹੋਰ ਪਰਿਵਾਰਕ ਮੈਂਬਰ ਅਕਸਰ ਉਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ। ਮਹੇਸ਼ ਬਾਬੂ ਦੀ ਆਪਣੀ ਮਾਂ ਨਾਲ ਬਹੁਤ ਵਧੀਆ ਬਾਂਡਿੰਗ ਸੀ। ਉਹ ਅਕਸਰ ਆਪਣੀ ਮਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ। ਖ਼ਾਸ ਮੌਕੇ ਅਤੇ ਐਵਾਰਡ ਸ਼ੋਅ ‘ਚ ਮਾਂ ਨਾਲ ਹੀ ਜਾਂਦੇ ਸਨ। ਹਾਲ ਹੀ ‘ਚ ਮਹੇਸ਼ ਬਾਬੂ ਦੇ ਵੱਡੇ ਭਰਾ ਰਮੇਸ਼ ਬਾਬੂ ਦੀ ਸਿਹਤ ਖ਼ਰਾਬ ਹੋਣ ਕਾਰਨ ਦਿਹਾਂਤ ਹੋ ਗਿਆ ਸੀ। ਹੁਣ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ।

ਪਰਿਵਾਰਕ ਮੈਂਬਰਾਂ ਸਣੇ ਕਈ ਸਾਊਥ ਫ਼ਿਲਮ ਇੰਡਸਟਰੀ ਦੇ ਸਟਾਰਸ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਜਾਣਕਾਰੀ ਮੁਤਾਬਕ ਮਹੇਸ਼ ਬਾਬੂ ਦੀ ਮਾਤਾ ਇੰਦਰਾ ਦੇਵੀ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਮਹਾਪ੍ਰਸਥਾਨਮ ‘ਚ ਕੀਤਾ ਜਾਵੇਗਾ।

Add a Comment

Your email address will not be published. Required fields are marked *