ਟਾਕਾਨਿਨੀ ਵਿਖੇ ਧੂੰਮ-ਧਾਮ ਨਾਲ ਮਨਾਇਆ ਜਾਏਗਾ ਬੰਦੀ ਛੋੜ ਦਿਵਸ

ਆਕਲੈਂਡ- ਦੀਵਾਲੀ ਦਾ ਤਿਉਹਾਰ ਇਸ ਵਾਰ ਹੋਰ ਵੀ ਇਤਿਹਾਸਿਕ ਬਣਾਉਣ ਲਈ ਇਸ ਵਾਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 12 ਨਵੰਬਰ ਦਿਨ ਐਤਵਾਰ ਨੂੰ ਰੱਖੇ ਗਏ ਹਨ। ਪ੍ਰੋਗਰਾਮ ਸਵੇਰੇ 8.30 ਵਜੇ ਤੋਂ ਸ਼ੁਰੂ ਹੋਣਗੇ ਅਤੇ ਰਾਤ 11 ਵਜੇ ਤੱਕ ਨਿਰੰਤਰ ਜਾਰੀ ਰਹਿਣਗੇ। ਇਸ ਵਾਰ ਆਤਿਸ਼ਬਾਜੀ ਰਾਤ 10.10 ਵਜੇ ਸ਼ੁਰੂ ਹੋਏਗੀ ਤੇ ਪਹਿਲਾਂ ਨਾਲੋਂ ਵੀ ਕਿਤੇ ਵਧੇਰੇ ਆਕਰਸ਼ਿਤ ਹੋਏਗੀ। ਸੰਗਤਾਂ ਨੂੰ ਸਮੇਂ ਸਿਰ ਪੁੱਜਣ ਦੀ ਅਤੇ ਸਾਰੇ ਮਿੱਥੇ ਪ੍ਰੋਗਰਾਮਾ ਵਿੱਚ ਸ਼ਿਰਕਤ ਕਰਨ ਦੀ ਬੇਨਤੀ।

Add a Comment

Your email address will not be published. Required fields are marked *