ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੈ ਭਾਰਤ : ਮਾਰਗਨ ਸਟੇਨਲੀ

ਨਵੀਂ ਦਿੱਲੀ  – ਗਲੋਬਲ ਵਿਕਾਸ ਚਾਲਕ ਵਜੋਂ ਭਾਰਤ ਦਾ ਮਹੱਤਵ ਵਧਿਆ ਹੈ ਕਿਉਂਕਿ ਦੁਨੀਆ ਦੀ ਪ੍ਰਗਤੀ ’ਚ ਉਸ ਦਾ ਯੋਗਦਾਨ ਵਧ ਕੇ 2022 ’ਚ 15 ਫੀਸਦੀ ਹੋ ਗਿਆ ਅਤੇ 2023-28 ਵਿਚ ਇਸ ਦੇ 17 ਫੀਸਦੀ ਰਹਿਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 2021 ਵਿਚ ਭਾਰਤ ਦਾ ਯੋਗਦਾਨ ਸਿਰਫ 10 ਫੀਸਦੀ ਸੀ। ਬ੍ਰੋਕਰੇਜ ਕੰਪਨੀ ਮਾਰਗਨ ਸਟੇਨਲੀ ਨੇ ਇਕ ਰਿਪੋਰਟ ਵਿਚ ਇਹ ਗੱਲ ਕਹੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਡਾਲਰ ਦੇ ਆਧਾਰ ’ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦਾ ਸੰਕੇਤਕ ਜੀ. ਡੀ. ਪੀ. ਵਿਕਾਸ ਰ ਵਿੱਤੀ ਸਾਲ 2025 ਤੱਕ ਵਧ ਕੇ 12.4 ਫੀਸਦੀ ਤੱਕ ਪੁੱਜ ਜਾਏਗੀ ਅਤੇ ਇਹ ਚੀਨ, ਅਮਰੀਕਾ ਅਤੇ ਯੂਰੋ ਖੇਤਰ ਤੋਂ ਬਿਹਤਰ ਪ੍ਰਦਰਸ਼ਨ ਕਰੇਗੀ। ਇਹ ਵਿੱਤੀ ਸਾਲ 2024 ਵਿਚ 7 ਫੀਸਦੀ ਰਹੇਗੀ। ਉੱਚ ਵਿਕਾਸ ਦਰ ਦਾ ਮਤਲਬ ਹੋਵੇਗਾ ਕਿ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਬੇਸ ਦੇ ਬਾਵਜੂਦ ਮਿਸ਼ਰਿਤ ਦਰ ਨਾਲ ਵਧੇਗੀ। ਸਾਨੂੰ ਉਮੀਦ ਹੈ ਕਿ 2027 ਤੱਕ ਸੰਕੇਤਕ ਜੀ. ਡੀ. ਪੀ. 5 ਲੱਖ ਕਰੋ਼ ਅਮਰੀਕੀ ਡਾਲਰ ਤੱਕ ਪੁੱਜ ਜਾਏਗੀ, ਜਿਸ ਨਾਲ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਇਸ ਵਿਚ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਹੈ ਕਿ ਵਿੱਤੀ ਸਾਲ 2024 ਵਿਚ ਵਿਕਾਸ ਦਰ 6.4 ਫੀਸਦੀ ਅਤੇ 2025 ਵਿਚ 6.5 ਫੀਸਦੀ ਦੀ ਮਜ਼ਬੂਤ ਦਰ ’ਤੇ ਕਾਇਮ ਰਹੇਗੀ। ਇਹ 2024 ਤੋਂ 2028 ਤੱਕ ਔਸਤਨ 6.6 ਫੀਸਦੀ ਦੀ ਦਰ ਨਾਲ ਵਧੇਗੀ।

ਮਾਰਗਨ ਸਟੇਨਲੀ ਨੇ ਕਿਹਾ ਕਿ ਜਾਇਦਾਦ ਬਾਜ਼ਾਰ ਦੇ ਪ੍ਰਦਰਸ਼ਨ ਨੂੰ ਬਣਾਈ ਰੱਖਣ ਲਈ ਸਭ ਤੋਂ ਅਹਿਮ ਚਾਲਕ ਨਿਵੇਸ਼ ਚੱਕਰ ਹੈ। ਨਿਵੇਸ਼ ਚੱਕਰ ਵਿਚ ਪਹਿਲਾਂ ਹੀ ਸੁਧਾਰ ਹੋ ਚੁੱਕਾ ਹੈ ਜੋ ਸ਼ੁਰੂ ਵਿਚ ਜਨਤਕ ਪੂੰਜੀਗਤ ਖਰਚੇ ਕਾਰਨ ਤੇਜ਼ ਉਛਾਲ ਤੋਂ ਪ੍ਰੇਰਿਤ ਹੈ।
ਕੁਝ ਨਿਵੇਸ਼ਕ ਇਸ ਦੇ ਸਬੂਤ ਲਈ ਐੱਫ.ਡੀ.ਆਈ. ਅੰਕੜਿਆਂ ’ਤੇ ਨਜ਼ਰ ਮਾਰ ਰਹੇ ਹਨ ਕਿ ਭਾਰਤ ਨੂੰ ਸਪਲਾਈ ਚੇਨ ਵਿਭਿੰਨਤਾ ਦਾ ਫਾਇਦਾ ਹੋ ਰਿਹਾ ਹੈ। ਹਾਲਾਂਕਿ ਭਾਰਤ ਵਿਚ ਹਰੇਕ ਵਿਦੇਸ਼ੀ ਨਿਵੇਸ਼ ਪ੍ਰਵਾਹ ਵਿੱਤੀ ਸਾਲ 2021 ਦੀ ਦੂਜੀ ਤਿਮਾਹੀ ਦੇ 70 ਅਰਬ ਡਾਲਰ ਤੋਂ ਘਟ ਕੇ 2023 ਦੀ ਦੂਜੀ ਤਿਮਾਹੀ ਵਿਚ 33 ਅਰਬ ਡਾਲਰ ਰਹਿ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਗਲੋਬਲ ਜੀ. ਡੀ. ਪੀ. ਅਤੇ ਵਪਾਰ ਵਾਧੇ ਵਿਚ ਨਰਮੀ ਨਾਲ ਗਲੋਬਲ ਐੱਫ. ਡੀ. ਆਈ. ਪ੍ਰਵਾਹ ਵਿਚ ਨਰਮੀ ਆਈ ਹੈ।

Add a Comment

Your email address will not be published. Required fields are marked *