ਪਾਕਿਸਤਾਨੀ ਨੌਜਵਾਨ ਦੀ UAE ‘ਚ ਖੁੱਲ੍ਹੀ ਕਿਸਮਤ, ਲੱਗਾ ਜੈਕਪਾਟ ਬਣਿਆ ਅਰਬਪਤੀ

ਦੁਬਈ : ਯੂਏਈ ਵਿਚ ਰਹਿਣ ਵਾਲੇ ਪਾਕਿਸਤਾਨੀ ਵਿਅਕਤੀ ਦੀ ਕਿਸਮਤ ਰਾਤੋਂ-ਰਾਤ ਬਦਲ ਗਈ। ਮੁਹੰਮਦ ਇਨਾਮ ਨਾਂ ਦੇ ਇਸ ਵਿਅਕਤੀ ਨੇ 15 ਮਿਲੀਅਨ ਦਿਰਹਮ ਦਾ ਜੈਕਪਾਟ ਇਨਾਮ ਜਿੱਤਿਆ ਹੈ। ਇਸਲਾਮਾਬਾਦ ਨਿਵਾਸੀ ਮੁਹੰਮਦ ਇਨਾਮ ਅਮੀਰਾਤ ਡਰਾਅ ‘ਚ ਈਜ਼ੀ-6 ਗੇਮ ਜਿੱਤ ਕੇ ਕਰੋੜਪਤੀ ਬਣ ਗਿਆ। ਉਹ ਪਾਕਿਸਤਾਨੀ ਕਰੰਸੀ ਮੁਤਾਬਕ ਅਰਬਪਤੀ ਬਣ ਗਿਆ ਹੈ। ਇੱਕ ਦਿਰਹਾਮ ਲਗਭਗ 77 ਪਾਕਿਸਤਾਨੀ ਰੁਪਏ ਦੇ ਬਰਾਬਰ ਹੈ। ਅਜਿਹੇ ‘ਚ ਜੇਕਰ ਮੁਹੰਮਦ  15 ਮਿਲੀਅਨ ਦਿਰਹਮ ਪ੍ਰਾਪਤ ਕਰਕੇ ਉਨ੍ਹਾਂ ਨੂੰ ਪਾਕਿਸਤਾਨੀ ਰੁਪਏ ‘ਚ ਬਦਲੇ ਤਾਂ ਇਹ ਰਾਸ਼ੀ ਇਕ ਅਰਬ , 15 ਕੋਰੜ ਤੋਂ ਜ਼ਿਆਦਾ ਬਣਦੀ ਹੈ।

ਇਸਲਾਮਾਬਾਦ ਵਿੱਚ ਪੈਦਾ ਹੋਏ ਮੁਹੰਮਦ ਇਨਾਮ , ਅਬੂ ਧਾਬੀ, ਯੂਏਈ ਵਿੱਚ ਇੱਕ ਪ੍ਰਾਈਵੇਟ ਫਰਮ ਵਿੱਚ ਵਿੱਤ ਆਡੀਟਰ ਵਜੋਂ ਕੰਮ ਕਰਦਾ ਹੈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਮੁਹੰਮਦ ਇਨਾਮ ਨੇ ਇਨਾਮ ਜਿੱਤਣ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਇਸ ਰਾਸ਼ੀ ਨਾਲ ਉਹ ਪਹਿਲਾਂ ਮੱਕਾ ਅਤੇ ਮਦੀਨਾ ਜਾਣਗੇ ਅਤੇ ਉੱਥੇ ਜਾ ਕੇ ਹਜ ਕਰਨਗੇ। ਇਨਾਮ ਦਾ ਕਹਿਣਾ ਹੈ ਕਿ ਉਸ ਨੇ ਇਹ ਗੱਲ ਪਹਿਲਾਂ ਆਪਣੀ ਪਤਨੀ ਨੂੰ ਦੱਸੀ ਤਾਂ ਉਹ ਵੀ ਬਹੁਤ ਖੁਸ਼ ਹੋ ਗਈ।

ਮੁਹੰਮਦ ਇਨਾਮ ਨੇ ਦੱਸਿਆ ਕਿ ਦੋ ਸਾਲ ਪਹਿਲਾਂ 2021 ‘ਚ ਉਸ ਨੇ ਸੋਸ਼ਲ ਮੀਡੀਆ ‘ਤੇ ਇਕ ਇਸ਼ਤਿਹਾਰ ਦੇਖ ਕੇ ਲਾਟਰੀ ਦੀਆਂ ਟਿਕਟਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਉਸ ਨੂੰ ਇਹ ਇਨਾਮ ਮਿਲਿਆ ਹੈ, ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਉਸ ਦੇ ਸਾਰੇ ਸੁਪਨੇ ਪੂਰੇ ਹੋਣਗੇ। ਇਨਾਮ ਨੇ ਕਿਹਾ, ਮੈਨੂੰ ਇਹ ਵੀ ਯਾਦ ਨਹੀਂ ਸੀ ਕਿ ਮੈਂ ਕਿਹੜੇ ਨੰਬਰ ਚੁਣੇ ਹਨ। ਜੇਕਰ ਮੈਂ ਉਨ੍ਹਾਂ ਵੱਲ ਧਿਆਨ ਦਿੱਤਾ ਹੁੰਦਾ, ਤਾਂ ਮੈਂ ਇਸ ਚੋਣ ਵਿੱਚ ਹਿੱਸਾ ਨਹੀਂ ਲੈਂਦਾ, ਕਿਉਂਕਿ ਮੈਂ ਲਗਾਤਾਰ 14 ਅਤੇ 15 ਦੀ ਚੋਣ ਕੀਤੀ ਸੀ। ਜਦੋਂ ਮੈਨੂੰ ਪੁਰਸਕਾਰ ਮਿਲਣ ਬਾਰੇ ਪਤਾ ਲੱਗਾ ਤਾਂ ਮੈਨੂੰ ਯਕੀਨ ਨਹੀਂ ਹੋਇਆ। ਕੁਝ ਸਮੇਂ ਲਈ ਤਾਂ ਇਹ ਸੁਪਨਾ ਹੀ ਲੱਗ ਰਿਹਾ ਸੀ।

ਮੁਹੰਮਦ ਇਨਾਮ ਨੂੰ ਇਹ ਇਨਾਮ ਅਮੀਰਾਤ ਦੇ ਡਰਾਅ ਵਿੱਚ ਮਿਲਿਆ ਹੈ। ਅਮੀਰਾਤ ਡਰਾਅ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਗੇਮਿੰਗ ਆਪਰੇਟਰ ਹੈ। ਇਸ ਵਿੱਚ ਤਿੰਨ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਖੇਡਾਂ ਹਨ, MEGA7, EASY6, ਅਤੇ FAST5। ਲੋਕ ਅਧਿਕਾਰਤ ਵੈੱਬਸਾਈਟ ਜਾਂ ਐਂਡਰਾਇਡ ਅਤੇ ਐਪਲ ਸਟੋਰਾਂ ‘ਤੇ ਉਪਲਬਧ ਐਪਲੀਕੇਸ਼ਨਾਂ ਤੋਂ ਆਪਣੀਆਂ ਟਿਕਟਾਂ ਖਰੀਦ ਕੇ ਅਮੀਰਾਤ ਡਰਾਅ ਗੇਮ ਵਿੱਚ ਹਿੱਸਾ ਲੈ ਸਕਦੇ ਹਨ।

Add a Comment

Your email address will not be published. Required fields are marked *