ਰਾਮ ਲੱਲਾ ਦੀ ਮੂਰਤੀ ਲਈ 11 ਕਿਲੋ ਸੋਨੇ ਦਾ ਮੁਕਟ ਦਾਨ ਕਰਨਾ ਚਾਹੁੰਦੈ ਠੱਗ ਸੁਕੇਸ਼

ਨਵੀਂ ਦਿੱਲੀ– ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੁਖੀ ਨੂੰ 2 ਸਫਿਆਂ ਦੀ ਚਿੱਠੀ ਲਿਖੀ ਹੈ, ਜਿਸ ’ਚ ਉਸ ਨੇ ਅਯੁੱਧਿਆ ’ਚ ਰਾਮ ਲੱਲਾ ਦੀ ਮੂਰਤੀ ਲਈ ਇਕ ਮੁਕਟ ਦਾਨ ਕਰਨ ਦਾ ਇਰਾਦਾ ਪ੍ਰਗਟਾਇਆ ਹੈ। ਟਰੱਸਟ ਦੇ ਮੁਖੀ ਨੂੰ ਸੰਬੋਧਿਤ ਚਿੱਠੀ ’ਚ ਕਿਹਾ ਗਿਆ ਹੈ ਕਿ ਉਹ ਨਿੱਜੀ ਤੌਰ ’ਤੇ ਮੁਕਟ ਦਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਚਿੱਠੀ ਮੁਤਾਬਕ ਮੁਕਟ ਠੋਸ 916.24 ਕੈਰੇਟ ਸੋਨੇ ਦਾ ਬਣਿਆ ਹੈ, ਇਸ ਦਾ ਭਾਰ ਲਗਭਗ 11 ਕਿਲੋਗ੍ਰਾਮ ਹੈ।

ਇਹ ਵੀ. ਵੀ. ਐੱਸ. 1 ਸਪੱਸ਼ਟਤਾ ਦੇ 101 ਹੀਰਿਆਂ ਨਾਲ ਸੈੱਟ ਕੀਤਾ ਗਿਆ ਹੈ ਤੇ ਇਕ ਕੇਂਦਰੀ ਪੰਨਾ ਪੱਥਰ ਹੈ, ਜੋ 50 ਕੈਰੇਟ ਦਾ ਹੈ। ਮੁਕਟ ਨੂੰ ਦੱਖਣੀ ਭਾਰਤ ਦੇ ਸਭ ਤੋਂ ਉੱਘੇ ‘ਵੈਲਰਸ’ ਦੀ ਮਾਹਿਰ ਮਾਰਗਦਰਸ਼ਨ ਹੇਠ ਤਿਆਰ ਕੀਤਾ ਗਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਸ਼੍ਰੀ ਰਾਮ ਦੇ ਪ੍ਰਤੀ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਅਟੁੱਟ ਭਗਤੀ ਨੇ ਉਨ੍ਹਾਂ ਨੂੰ ਇਹ ਸ਼ਾਨਦਾਰ ਭੇਟ ਦੇਣ ਲਈ ਪ੍ਰੇਰਿਤ ਕੀਤਾ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਉਹ ਮੁਕਟ ਦਾਨ ਕਰਨ ਮੌਕੇ ਨੂੰ ਇਕ ਸੁਪਨੇ ਦੇ ਸੱਚ ਹੋਣ ਤੇ ਇਸ ਨੂੰ ਇਕ ਆਸ਼ੀਰਵਾਦ ਦੇ ਰੂਪ ’ਚ ਮੰਨਦੇ ਹਨ।

Add a Comment

Your email address will not be published. Required fields are marked *