‘ਯਸ਼ੋਦਾ’ ਦਾ ਟਰੇਲਰ ਪੰਜ ਭਸ਼ਾਵਾਂ ’ਚ ਕੀਤਾ ਜਾਵੇਗਾ ਲਾਂਚ

ਮੁੰਬਈ – ਪੈਨ ਇੰਡੀਆ ਫੀਮੇਲ ਸੁਪਰਸਟਾਰ ਸਾਮੰਥਾ 27 ਅਕਤੂਬਰ ਨੂੰ ਆਪਣੀ ਪਹਿਲੀ ਹਿੰਦੀ ਥੀਏਟਰੀਕਲ ਰਿਲੀਜ਼ ‘ਯਸ਼ੋਦਾ’ ਦੇ ਟਰੇਲਰ ਲਾਂਚ ਲਈ ਤਿਆਰ ਹੈ। ਦੇਸ਼ ਭਰ ਦੇ ਸਭ ਤੋਂ ਵੱਡੇ ਸੁਪਰਸਟਾਰਜ਼ ਵੀ ਟਰੇਲਰ ਲਾਂਚ ਕਰਨ ਲਈ ਨਾਲ ਜੁੜਨਗੇ।

ਇਸ ਲਿਸਟ ’ਚ ਤੇਲਗੂ ’ਚ ਵਿਜੇ ਦੇਵਰਕੋਂਡਾ, ਤਾਮਿਲ ’ਚ ਸੂਰੀਆ, ਕੰਨੜ ’ਚ ਰਕਸ਼ਿਤ ਸ਼ੈੱਟੀ, ਮਲਿਆਲਮ ’ਚ ਦੁਲਕਰ ਸਲਮਾਨ ਤੇ ਹਿੰਦੀ ’ਚ ਵਰੁਣ ਧਵਨ ਸ਼ਾਮਲ ਹਨ।

ਸਭ ਤੋਂ ਵੱਡੀ ਮਹਿਲਾ ਪੈਨ ਇੰਡੀਆ ਫ਼ਿਲਮ ‘ਯਸ਼ੋਦਾ’ ਨੂੰ ਲੈ ਕੇ ਭਾਰੀ ਚਰਚਾ ਦੇ ਵਿਚਕਾਰ ਫ਼ਿਲਮ ਦੇ ਨਿਰਮਾਤਾ ਉਮੀਦਾਂ ਨੂੰ ਮਜ਼ਬੂਤ ਰੱਖਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ ਕਿਉਂਕਿ ਟਰੇਲਰ ਭਾਰਤੀ ਮਨੋਰੰਜਨ ਉਦਯੋਗ ਦੇ ਕੁਝ ਵੱਡੇ ਨਾਵਾਂ ਨਾਲ ਰਾਸ਼ਟਰੀ ਪੱਧਰ ’ਤੇ ਪੇਸ਼ ਕੀਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਹਰੀ ਤੇ ਹਰੀਸ਼ ਵਲੋਂ ਨਿਰਦੇਸ਼ਿਤ, ਯਸ਼ੋਦਾ ਸ਼੍ਰੀਦੇਵੀ ਮੂਵੀਜ਼ ਦੇ ਬੈਨਰ ਹੇਠ ਸਿਵਲੇਂਕਾ ਕ੍ਰਿਸ਼ਨਾ ਪ੍ਰਸਾਦ ਵਲੋਂ ਨਿਰਮਿਤ ਹੈ ਤੇ 11 ਨਵੰਬਰ, 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Add a Comment

Your email address will not be published. Required fields are marked *