ਯਾਦਗਾਰੀ ਹੋ ਨਿਬੜਿਆ ਬਠਿੰਡਾ ਜੰਕਸ਼ਨ ਵਿਸਾਖੀ ਮੇੇਲਾ

ਔਕਲੈਂਡ,24 ਅਪ੍ਰੈਲ- : ਬੀਤੀ 22 ਅਪ੍ਰੈਲ ਨੂੰ ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਆਈ.ਐਨ.ਸੀ ਵੱਲੋਂ ਡਿਊ ਡ੍ਰੌਪ ਈਵੈਂਟ ਸੈਂਟਰ (ਬੀਐਨਜ਼ੈਡ ਥੀਏਟਰ) 770 ਗ੍ਰੇਟ ਸਾਊਥ ਰੋਡ, ਮਨੂਕਾਉ, ਆਕਲੈਂਡ ਵਿਖੇ ਵਿਸਾਖੀ ਕਲਚਰ ਮੇਲਾ ਸ਼ਾਮ 7 ਵਜੇ ਸ਼ੁਰੂ ਹੋਏ ਇਸ ਮੇਲੇ ਵਿੱਚ ਸਥਾਨਕ ਕਲਾਕਾਰ ਸਤਿੰਦਰ ਪੱਪੀ , ਦੀਪਾ ਡੋਮੈਲੀ , ਹਰਦੇਵ ਮਾਹੀਨੰਗਲ ਤੋਂ ਇਲਾਵਾ ਪੰਜਾਬ ਤੋਂ ਪਹੁੰਚੇ ਕਲਾਕਾਰਾਂ ਗੁਰਵਿੰਦਰ ਬਰਾੜ, ਦੋ-ਗਾਣਾ ਜੋੜੀ ਜਸਮੀਨ ਚੋਟੀਆ ਅਤੇ ਬਲਬੀਰ ਚੋਟੀਆ ਤੋਂ ਇਲਾਵਾ ਦਿੱਲੀ ਤੋਂ ਆਈ ਨੀਤੂ ਨੱਢਾ ਨੇ ਸਰੋਤਿਆਂ ਦਾ ਖੂਬ ਮੰਨੋਰੰਜ਼ਨ ਕੀਤਾ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਮਿਸਟਰ ਮਾਈਕਲ ਵੂਡ ਐਂਮ.ਪੀ, ਇਮੀਗ੍ਰੇਸ਼ਨ ਅਤੇ ਟਰਾਂਸਪੋਰਟ ਮੰਤਰੀ ਨਿਊਜ਼ੀਲੈਂਡ ਵੱਜੋਂ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਸੰਖੇਪ ਭਾਸਣ ਵਿੱਚ ਸਿੱਖ ਭਾਈਚਾਰੇ ਨੂੰ ਵਿਸ਼ਾਖੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਮੇਲੇ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਡਾ.ਪਰਮਜੀਤ ਪਰਮਾਰ, ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਨਰਿੰਦਰ ਸਿੰਗਲਾ, ਮੁੱਖ ਸੰਪਾਦਕ ਪੰਜਾਬੀ ਅਖਬਾਰ ‘ਤਸਵੀਰ’ ਤੋਂ ਇਲਾਵਾ ਦੀਪਕ ਸ਼ਰਮਾ ਟਰੈਵਲ ਪੁਆਇੰਟ ਸ: ਇੰਦਰਜੀਤ ਕਾਲਕਟ, ਥਰਸਟੀ ਲਿੱਕਰ, ਹਰਬੰਸ ਬਰਾੜ ਸਿਰਾਏਵਾਲਾ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਕਲੱਬ ਦੇ ਪ੍ਰਧਾਨ ਹਰਦੇਵ ਮਾਹੀਨੰਗਲ ਜੀ ਵੱਲੋਂ ਮਹਿਮਾਨਾਂ ਅਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਣ ਦੀ ਸੇਵਾ ਹਰਦੇਵ ਬਰਾੜ ਤੇ ਪੰਜਾਬ ਤੋਂ ਆਈ ਪਵਨ ਬਰਾੜ ਨੇ ਕੀਤੀ।

ਇਸ ਦੇ ਵਿੱਚ ਕਲੱਬ ਦੇ ਮੈਂਬਰ ਜਸਵਿੰਦਰ ਬਰਾੜ, ਸਰਬਜੀਤ ਸਿੱਧੂ, ਤਾਨਿਆ ਸਿੱਧੂ, ਹੈਵਲ ਸਿੱਧੂ, ਅਜੇ ਪ੍ਰਤਾਪ ਸਿੱਧੂ, ਸਿਮਰਨ ਬਰਾੜ, ਸਹਿਜ ਬਰਾੜ ਤੋਂ ਇਲਾਵਾ ਗੁਰਦੀਪ ਸਿੰਘ ਕਾਲਾ ਬਰਾੜ, ਹਰਜਿੰਦਰ ਕੌਰ ਬਰਾੜ, ਹਰਮਨਦੀਪ ਸਿੰਘ ਲਾਡੀ, ਸਨਦੀਪ ਕੌਰ, ਜਗਮੋਹਨ ਸਿੰਘ ਹੇਅਰ, ਹਰਜੀਤ ਕੌਰ, ਪੰਚਪ੍ਰੀਤ ਸਿੰਘ ਢਿੱਲੋਂ, ਦਲਵੀਰ ਸਿੰਘ ਢਿੱਲੋਂ, ਸ਼ਾਮਿਲ ਹੋਏ। ਕਲੱਬ ਚੇਅਰਮੈਨ ਹਰਦੇਵ ਬਰਾੜ ਨੇ ਸਾਰੇ ਸਪੋਂਸਰ ਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ। ਇਹ ਮੇਲਾ ਇੱਕ ਯਾਦਗਾਰੀ ਮੇਲਾ ਹੋ ਨਿਬੜਿਆ।

Add a Comment

Your email address will not be published. Required fields are marked *