ਕੰਗਨਾ ਦਾ ਬੇਤੁਕਾ ਬਿਆਨ, ‘ਤੇਜਸ’ ਫ਼ਿਲਮ ਨਾ ਦੇਖਣ ਵਾਲਿਆਂ ਨੂੰ ਦੱਸਿਆ ਦੇਸ਼ ਵਿਰੋਧੀ

ਮੁੰਬਈ – ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਨੂੰ ਰਿਲੀਜ਼ ਹੋਏ ਪੰਜ ਦਿਨ ਹੋ ਗਏ ਹਨ। ਫ਼ਿਲਮ ਨੇ ਪੰਜਵੇਂ ਦਿਨ ਕਰੀਬ 35 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਕਲੈਕਸ਼ਨ ਹਰ ਦਿਨ ਹੇਠਾਂ ਜਾ ਰਹੀ ਹੈ। ਸੋਮਵਾਰ ਯਾਨੀ ਚੌਥੇ ਦਿਨ ਕਲੈਕਸ਼ਨ 40 ਲੱਖ ਸੀ ਤੇ ਪੰਜਵੇਂ ਦਿਨ ਇਸ ਤੋਂ ਵੀ ਘੱਟ। ਫ਼ਿਲਮ ਨੇ ਪੰਜ ਦਿਨਾਂ ’ਚ ਸਿਰਫ 4.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੂਜੇ ਪਾਸੇ ਇਸ ਦੇ ਨਾਲ ਹੀ ਰਿਲੀਜ਼ ਹੋਈ ਫ਼ਿਲਮ ‘12ਵੀਂ ਫੇਲ’ ਵੀ ਚੰਗੀ ਕਮਾਈ ਕਰ ਰਹੀ ਹੈ। ਲੋਕ ਕੰਗਨਾ ਦੀ ਫ਼ਿਲਮ ਦੇਖਣ ਨਹੀਂ ਜਾ ਰਹੇ ਹਨ। ਹਾਲ ਹੀ ’ਚ ਉਨ੍ਹਾਂ ਦਾ ਇਕ ਬਿਆਨ ਆਇਆ ਹੈ। ਇਸ ’ਚ ਕੰਗਨਾ ਨੇ ਕਿਹਾ ਕਿ ਇਸ ਫ਼ਿਲਮ ਦੇ ਪਿੱਛੇ ਦੁਸ਼ਮਣ ਲੋਕ ਤੇ ਦੇਸ਼ ਵਿਰੋਧੀ ਤੱਤ ਹਨ। ਇਸ ਬੇਤੁਕੇ ਮਾਮਲੇ ’ਤੇ ਜਨਤਾ ਉਨ੍ਹਾਂ ਨੂੰ ਬਹੁਤ ਸੁਣਾ ਰਹੀ ਹੈ।

ਦਰਅਸਲ ‘ਤੇਜਸ’ ਦੀ ਸਪੈਸ਼ਲ ਸਕ੍ਰੀਨਿੰਗ ਲਖਨਊ ’ਚ ਰੱਖੀ ਗਈ ਸੀ। ਇਸ ’ਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਸਕ੍ਰੀਨਿੰਗ ਖ਼ਤਮ ਹੋਣ ਤੋਂ ਬਾਅਦ ਕੰਗਨਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਮੈਂ ਦੇਖਿਆ ਕਿ ਯੋਗੀ ਜੀ ਦੀਆਂ ਅੱਖਾਂ ’ਚ ਹੰਝੂ ਸਨ, ਉਹ ਫ਼ਿਲਮ ਦੇਖ ਕੇ ਇੰਨੇ ਭਾਵੁਕ ਹੋ ਗਏ ਸਨ। ਇਸ ਫ਼ਿਲਮ ਦੇ ਸਾਰੇ ਦੁਸ਼ਮਣ ਤੇ ਰਾਸ਼ਟਰ ਵਿਰੋਧੀ ਤੱਤ ਇਸ ਦੇ ਪਿੱਛੇ ਹਨ, ਇਸ ਲਈ ਉਨ੍ਹਾਂ (ਯੋਗੀ ਆਦਿਤਿਆਨਾਥ) ਨੇ ਭਰੋਸਾ ਦਿੱਤਾ ਹੈ ਕਿ ਉਹ ਸਾਡਾ ਸਮਰਥਨ ਕਰਨਗੇ ਤੇ ਰਾਸ਼ਟਰਵਾਦੀ ਲੋਕਾਂ ਨੂੰ ਉਤਸ਼ਾਹਿਤ ਕਰਨਗੇ ਤੇ ਇਸ ਫ਼ਿਲਮ ਨਾਲ ਜੁੜਨਗੇ। ਸਾਨੂੰ ਇਹ ਬਹੁਤ ਪਸੰਦ ਆਇਆ।’’ ਕੰਗਨਾ ਨੇ ਅੱਗੇ ਕਿਹਾ, ‘‘ਦੇਖੋ, ਅਸੀਂ ਸਿਰਫ ਚਾਹੁੰਦੇ ਹਾਂ ਕਿ ਇਹ ਫ਼ਿਲਮ ਬੱਚਿਆਂ ਲਈ ਬਣਾਈ ਜਾਵੇ। ਇਸ ਨੂੰ ਸਕੂਲਾਂ ’ਚ ਦਿਖਾਇਆ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਆਪਣੇ ਪਰਿਵਾਰਾਂ ਨਾਲ ਫ਼ਿਲਮ ਦੇਖਣੀ ਚਾਹੀਦੀ ਹੈ।’’

Add a Comment

Your email address will not be published. Required fields are marked *