ਕਾਸਮੈਟਿਕ ਸਰਜਰੀ ਦੌਰਾਨ 29 ਸਾਲਾ ਅਦਾਕਾਰਾ ਦੀ ਮੌਤ
![](http://mehakewattan.com/wp-content/uploads/2023/11/2023_11image_16_26_183913771hollywood-ll.jpg)
ਮੁੰਬਈ – 29 ਸਾਲਾ ਅਦਾਕਾਰਾ ਅਤੇ ਬ੍ਰਾਜ਼ੀਲ ਦੀ ਮਾਡਲ ਲੁਆਨਾ ਐਂਡਰੇਡ ਇਸ ਦੁਨੀਆ ‘ਚ ਨਹੀਂ ਰਹੇ। ਦੱਸਿਆ ਜਾ ਰਿਹਾ ਹੈ ਕਿ ਲੁਆਨਾ ਨੂੰ ਕਾਸਮੈਟਿਕ ਸਰਜਰੀ ਦੌਰਾਨ 4 ਵਾਰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਦਾਕਾਰਾ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਲੁਆਨਾ ਐਂਡਰੇਡ ਦੀ ਮੌਤ ਸੈਨ ਲੁਈਸ ਹਸਪਤਾਲ ‘ਚ ਲਿਪੋਸਕਸ਼ਨ ਸਰਜਰੀ ਦੌਰਾਨ ਹੋਈ। ਸਰਜਰੀ ਤੋਂ ਕਰੀਬ ਢਾਈ ਘੰਟੇ ਬਾਅਦ ਲੁਆਨਾ ਦਾ ਦਿਲ ਬੰਦ ਹੋ ਗਿਆ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਅਦਾਕਾਰਾ ਨੂੰ ਨਹੀਂ ਬਚਾ ਸਕੇ। ਅੱਜ ਸਵੇਰੇ 5:30 ਵਜੇ ਉਸ ਦੀ ਮੌਤ ਹੋ ਗਈ।
ਹਸਪਤਾਲ ਦੁਆਰਾ ਜਾਰੀ ਇੱਕ ਬਿਆਨ ‘ਚ ਆਖਿਆ ਗਿਆ ਹੈ, ‘ਸਰਜਰੀ ‘ਚ ਵਿਘਨ ਪਿਆ ਅਤੇ ਮਰੀਜ਼ ਦੀ ਜਾਂਚ ਕੀਤੀ ਗਈ, ਜਿਸ ‘ਚ ਵੱਡੇ ਪੱਧਰ ‘ਤੇ ਥ੍ਰੋਮੋਬਸਿਸ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਲੁਆਨਾ ਨੂੰ ਆਈ. ਸੀ. ਯੂ. ਜਿੱਥੇ ਉਸ ਨੂੰ ਦਵਾਈ ਅਤੇ ਹੀਮੋਡਾਇਨਾਮਿਕ ਦਿੱਤੀ ਗਈ। ਸਰਜਨ ਡਿਓਵਾਨ ਰੁਆਰੋ ਅਨੁਸਾਰ, ਚੈਕਅੱਪ ਦੌਰਾਨ ਲੁਆਨਾ ਦੀ ਸਿਹਤ ਠੀਕ ਸੀ। ਇੱਕ ਸੰਪੂਰਨ ਪ੍ਰੀ-ਆਪਰੇਟਿਵ ਜਾਂਚ ਕੀਤੀ ਗਈ ਸੀ, ਹਾਲਾਂਕਿ, ਬਦਕਿਸਮਤੀ ਨਾਲ ਅਸੀਂ ਉਸ ਨੂੰ ਨਹੀਂ ਬਚਾ ਸਕੇ, ਜਿਸ ਤੋਂ ਅਸੀਂ ਦੁਖੀ ਹਾਂ।”