ਕਰਵਾਚੌਥ ਤੋਂ ਪਹਿਲਾਂ ਉੱਜੜਿਆ ਸੁਹਾਗ,ਭਿਆਨਕ ਟੱਕਰ ਕਾਰਨ ਵਿਅਕਤੀ ਦੀ ਮੌਤ

ਪਟਿਆਲਾ : ਬੀਤੇ ਦਿਨੀਂ ਪਟਿਆਲਾ ਦੇ ਨਵੇਂ ਬੱਸ ਅੱਡੇ ’ਤੇ ਦਰਦਨਾਕ ਹਾਦਸਾ ਵਾਪਰਿਆ ਸੀ ਜਿਸ ’ਚ ਇਕ ਰਣਜੀਤ ਨਾਮ ਦੇ ਨੌਜਵਾਨ ਦੀ ਪੀ. ਆਰ. ਟੀ. ਸੀ. ਬੱਸ ਹੇਠਾਂ ਆਉਣ ਕਾਰਣ ਮੌਤ ਹੋ ਗਈ। ਮ੍ਰਿਤਕ ਰਣਜੀਤ ਸਿੰਘ ਆਪਣੀ ਪਤਨੀ ਨੂੰ ਬੱਸ ’ਚ ਚੜ੍ਹਾਉਣ ਲਈ ਆਇਆ ਸੀ। ਉਸ ਦੀ ਪਤਨੀ ਨੇ ਕਰਵਾਚੌਥ ਨੂੰ ਲੈ ਕੇ ਸਹੁਰੇ ਘਰ ਜਾਣਾ ਸੀ ਜਿਸ ਕਰਕੇ ਰਣਜੀਤ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਬੱਸ ਅੱਡੇ ’ਤੇ ਛੱਡਣ ਲਈ ਆਇਆ ਸੀ ਪਰ ਰਣਜੀਤ ਗ਼ਲਤੀ ਨਾਲ ਬੱਸ ਟਰੈਕ ’ਤੇ ਚੜ ਗਿਆ ਪਰ ਰਣਜੀਤ ਨੂੰ ਅੱਗੇ ਜਾ ਕੇ ਸਕਿਓਰਿਟੀ ਗਾਰਡ ਨੇ ਰੋਕ ਲਿਆ ਅਤੇ ਰਣਜੀਤ ਦੀ ਸਕਿਓਰਿਟੀ ਗਾਰਡ ਨਾਲ ਕਾਫੀ ਦੇਰ ਤੱਕ ਬਹਿਸ ਚੱਲਦੀ ਰਹੀ। 

ਇਸ ਦੌਰਾਨ ਜਦੋਂ ਗਾਰਡ ਨੇ ਉਸਨੂੰ ਅੱਗੇ ਜਾਣ ਨਹੀਂ ਦਿੱਤਾ ਤਾਂ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਵਾਪਿਸ ਜਾਣ ਲੱਗਾ ਤਾਂ ਅੱਗੋਂ ਦੀ ਬੱਸ ਆ ਗਈ ਜਿਸ ਹੇਠਾ ਆਉਂਣ ਨਾਲ ਰਣਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਰਣਜੀਤ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਣਜੀਤ ਸਿੰਘ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਅਤੇ ਉਸਦੇ ਬੱਚਿਆਂ ਦੀ ਫੀਸ ਭਰੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਮੇਰੇ 3 ਮੁੰਡੇ ਹਨ ਜਿਨ੍ਹਾਂ ’ਚੋਂ ਰਣਜੀਤ ਦੀ ਮੌਤ ਹੋ ਗਈ ਹੈ। ਇਸ ਮਾਮਲੇ ’ਤੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਪੀ. ਆਰ. ਟੀ. ਸੀ. ਨੂੰ ਨੋਟਿਸ ਜਾਰੀ ਕੀਤਾ ਹੈ ਕਿ ਇਸ ਮਸਲੇ ’ਤੇ 2 ਦਿਨ ਅੰਦਰ ਰਿਪੋਰਟ ਭੇਜੀ ਜਾਵੇ। 

Add a Comment

Your email address will not be published. Required fields are marked *