CWC 23 : ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ

ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 29ਵਾਂ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਰੋਹਿਤ ਸ਼ਰਮਾ (87) ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਇੰਗਲੈਂਡ ਨੂੰ 230 ਦੌੜਾਂ ਦਾ ਟੀਚਾ ਦਿੱਤਾ ਹੈ। ਸੂਰਿਆਕੁਮਾਰ ਇਕ ਦੌੜ ਨਾਲ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਜਦਕਿ ਕੇਐੱਲ ਰਾਹੁਲ ਵੀ ਸਿਰਫ਼ 39 ਦੌੜਾਂ ਹੀ ਬਣਾ ਸਕੇ। ਇਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਅੱਜ ਫਲਾਪ ਸਾਬਤ ਹੋਏ।

ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ ਤੇ ਇੰਗਲੈਂਡ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਸਿੱਟੇ ਵਜੋਂ ਇੰਗਲੈਂਡ ਦੀ ਟੀਮ 34.5. ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 129 ਦੌੜਾਂ ਹੀ ਬਣਾ ਸਕੀ ਤੇ 100 ਦੌੜਾਂ ਨਾਲ ਮੈਚ ਹਾਰ ਗਈ। ਇੰਗਲੈਂਡ ਨੂੰ ਪਹਿਲੇ ਦੋ ਝਟਕੇ ਜਸਪ੍ਰੀਤ ਬੁਮਰਾਹ ਨੇ ਦਿੱਤੇ ਜਦੋਂ ਡੇਵਿਡ ਮਲਾਨ 16 ਦੌੜਾਂ ਤੇ ਜੋ ਰੂਟ 0 ਦੇ ਸਕੋਰ ‘ਤੇ ਆਊਟ ਕੀਤੇ ਗਏ। ਇੰਗਲੈਂਡ ਨੂੰ ਤੀਜਾ ਝਟਕਾ ਸ਼ੰਮੀ ਨੇ ਦਿੱਤਾ। ਸ਼ੰਮੀ ਨੇ ਬੇਨ ਸਟੋਕਸ ਨੂੰ 0 ਦੇ ਸਕੋਰ ‘ਤੇ ਆਊਟ ਕਰ ਕੇ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਤੋਂ ਬਾਅਦ ਸ਼ੰਮੀ ਨੇ 10ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਬੇਅਰਸਟਾ ਨੂੰ ਆਊਟ ਕੀਤਾ। ਇਸ ਤੋੋਂ ਬਾਅਦ ਆਫ ਸਪਿਨਰ ਕੁਲਦੀਪ ਯਾਦਵ ਨੇ ਜਾਸ ਬਟਲਰ ਨੂੰ 10 ਦੌੜਾਂ ਦੇ ਨਿਜੀ ਸਕੋਰ ‘ਤੇ ਕਲੀਨ ਬੋਲਡ ਕੀਤਾ।

ਮੋਈਨ ਅਲੀ ਵੀ ਜ਼ਿਆਦਾ ਕੁਝ ਨਹੀਂ ਕਰ ਸਕਿਆ ਤੇ 15 ਦੌੜਾਂ ਬਣਾ ਕੇ ਮੁਹੰਮਦ ਸ਼ੰਮੀ ਦਾ ਸ਼ਿਕਾਰ ਬਣਿਆ। ਇੰਗਲੈਂਡ ਦੀ 7ਵੀਂ ਵਿਕਟ ਕ੍ਰਿਸ ਵੋਕਸ ਦੇ ਤੌਰ ‘ਤੇ ਡਿੱਗੀ। ਵੋਕਸ 10 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਇੰਗਲੈਂਡ ਦੀ 8ਵੀਂ ਵਿਕਟ ਲਿਆਮ ਲਿਵਿੰਗਸਟੋਨ ਦੇ ਤੌਰ ‘ਤੇ ਡਿੱਗੀ। ਲਿਵਿੰਗਸਟੋਨ 27 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ। 

Add a Comment

Your email address will not be published. Required fields are marked *