IND vs NZ 2nd ODI : ਮੀਂਹ ਨੇ ਪਾਇਆ ਮੈਚ ‘ਚ ਖ਼ਲਲ

ਹੈਮਿਲਟਨ : ਭਾਰਤ ਨੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਵਨਡੇ ਮੈਚ ਵਿੱਚ ਮੀਂਹ ਦੇ ਖ਼ਲਲ ਕਾਰਨ ਮੈਚ ਰੋਕਣ ਤੋਂ ਪਹਿਲਾਂ 4.5 ਓਵਰਾਂ ਵਿੱਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਦੇ 22 ਦੌੜਾਂ ਬਣਾਈਆਂ ਸੀ। ਡੇਢ ਘੰਟੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ। ਅਜਿਹੇ ‘ਚ ਜੇਕਰ ਮੈਚ ਦੁਬਾਰਾ ਸ਼ੁਰੂ ਹੁੰਦਾ ਹੈ ਤਾਂ ਓਵਰਾਂ ਦੀ ਗਿਣਤੀ ਘੱਟ ਹੋਣੀ ਤੈਅ ਹੈ। ਜਦੋਂ ਖੇਡ ਰੋਕੀ ਗਈ ਤਾਂ ਸ਼ੁਭਮਨ ਗਿੱਲ 19 ਜਦਕਿ ਕਪਤਾਨ ਸ਼ਿਖਰ ਧਵਨ ਦੋ ਦੌੜਾਂ ਬਣਾ ਕੇ ਖੇਡ ਰਹੇ ਸਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਤਿੰਨ ਮੈਚਾਂ ਦੀ ਲੜੀ ਵਿੱਚ 0-1 ਨਾਲ ਪਿੱਛੇ ਹੈ 

Add a Comment

Your email address will not be published. Required fields are marked *