ਅਦਾਕਾਰਾ ਰੁਬਿਨਾ ਦਿਲੈਕ ਦੀ ਪੰਜਾਬੀ ਫ਼ਿਲਮਾਂ ‘ਚ ਐਂਟਰੀ
![](http://mehakewattan.com/wp-content/uploads/2023/10/2023_10image_11_39_158941873rubina-ll.jpg)
ਜਲੰਧਰ : ਟੀ. ਵੀ. ਦੀ ਨੂੰਹਰਾਣੀ ਰੁਬਿਨਾ ਦਿਲੈਕ ਇੰਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਖ਼ੂਬ ਇੰਜੁਆਏ ਕਰ ਰਹੀ ਹੈ। ਉਹ ਆਏ ਦਿਨ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹੀ ਹੈ। ਹਾਲ ਹੀ ‘ਚ ਖ਼ਬਰ ਆਈ ਹੈ ਕਿ ਰੁਬਿਨਾ ਪੰਜਾਬੀ ਫ਼ਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ। ਜੀ ਹਾਂ, ਉਹ ਪੰਜਾਬੀ ਫ਼ਿਲਮ ‘ਚਲ ਭੱਜ ਚੱਲੀਏ’ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਉਹ ਪੰਜਾਬੀ ਗਾਇਕ, ਅਦਾਕਾਰ ਇੰਦਰ ਚਾਹਲ ਨਾਲ ਸਕ੍ਰੀਨ ਸਾਂਝੀ ਕਰੇਗੀ। ਰੁਬੀਨਾ ਦੇ ਫੈਨਜ਼ ਲਈ ਇਹ ਖੁਸ਼ਖਬਰੀ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। ਇਸ ਦੀ ਜਾਣਕਾਰੀ ਖੁਦ ਰੁਬਿਨਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਰੁਬਿਨਾ ਜਲਦ ਹੀ ਮਾਂ ਬਣਨ ਜਾ ਰਹੀ ਹੈ। ਉਸ ਨੇ ਆਪਣੀ ਪੰਜਾਬੀ ਫ਼ਿਲਮ ਦਾ ਪੋਸਟਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦਿਆਂ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕੀਤਾ ਹੈ। ਰੁਬਿਨਾ ਦੀ ਇਹ ਫ਼ਿਲਮ ਇਸ ਸਾਲ 15 ਦਸੰਬਰ ਨੂੰ ਰਿਲੀਜ਼ ਹੋਵੇਗੀ। ਪਰਿਵਾਰਕ ਮਨੋਰੰਜਨ ਵਾਲੀ ਫਿਲਮ ਦਾ ਨਿਰਦੇਸ਼ਨ ਸੁਨੀਲ ਠਾਕੁਰ ਅਤੇ ਨਾਸਿਰ ਜ਼ਮਾਨ ਨੇ ਕੀਤਾ ਹੈ।
ਰੁਬੀਨਾ ਦਿਲੈਕ ਨੇ ਸਾਲ 2008 ‘ਚ ਸੀਰੀਅਲ ‘ਛੋਟੀ ਬਹੂ’ ਨਾਲ ਛੋਟੇ ਪਰਦੇ ‘ਤੇ ਐਂਟਰੀ ਕੀਤੀ ਸੀ। ਰਾਧਿਕਾ ਦੇ ਕਿਰਦਾਰ ‘ਚ ਉਹ ਘਰ-ਘਰ ‘ਚ ਮਸ਼ਹੂਰ ਹੋ ਗਈ ਅਤੇ ਇੱਕ ਪਸੰਦੀਦਾ ਟੀ. ਵੀ. ਸਟਾਰ ਬਣ ਗਈ। ਰੁਬੀਨਾ ਅਤੇ ਅਭਿਨਵ ਨੇ ਕੁਝ ਸਾਲਾਂ ਤਕ ਇੱਕ-ਦੂਜੇ ਨੂੰ ਡੇਟ ਕੀਤਾ ਅਤੇ ਫਿਰ 2018 ‘ਚ ਹਿਮਾਚਲ ਦੀਆਂ ਵਾਦੀਆਂ ‘ਚ ਵਿਆਹ ਕਰਵਾ ਲਿਆ। 5 ਸਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਲੈਣ ਤੋਂ ਬਾਅਦ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਦੋਵਾਂ ਨੇ 16 ਸਤੰਬਰ 2023 ਨੂੰ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। 34 ਸਾਲਾ ਅਦਾਕਾਰਾ ਮਾਂ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)