‘ਡੰਕੀ’ ਨੂੰ ਪਛਾੜ ਬਾਕਸ ਆਫਿਸ ’ਤੇ ਰਾਜ ਕਰ ਰਹੀ ਪ੍ਰਭਾਸ ਦੀ ‘ਸਾਲਾਰ’

ਸ਼ਾਹਰੁਖ ਖ਼ਾਨ ਦੀ ‘ਡੰਕੀ’ ਤੇ ਪ੍ਰਭਾਸ ਦੀ ‘ਸਾਲਾਰ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀਆਂ ਹਨ। ਦੋਵਾਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ ਪਰ ਕਮਾਈ ਦੇ ਮਾਮਲੇ ’ਚ ‘ਸਾਲਾਰ’ ਨੇ ‘ਡੰਕੀ’ ਨੂੰ ਪਛਾੜ ਦਿੱਤਾ ਹੈ। ‘ਸਾਲਾਰ’ ਨੇ ਦੋ ਦਿਨਾਂ ’ਚ ਜਿਥੇ 295.7 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਉਥੇ ‘ਡੰਕੀ’ ਨੇ ਤਿੰਨ ਦਿਨਾਂ ’ਚ 157.22 ਕਰੋੜ ਰੁਪਏ ਕਮਾਏ ਹਨ। ਦੱਸ ਦੇਈਏ ਕਿ ‘ਡੰਕੀ’ ਦੀ ਤਿੰਨ ਦਿਨਾਂ ਦੀ ਕਮਾਈ ਨੇ ‘ਸਾਲਾਰ’ ਦੀ ਪਹਿਲੇ ਦਿਨ ਦੀ ਕਮਾਈ ਨੂੰ ਵੀ ਅਜੇ ਤਕ ਨਹੀਂ ਪਛਾੜਿਆ ਹੈ। ‘ਸਾਲਾਰ’ ਨੇ ਪਹਿਲੇ ਦਿਨ 178.7 ਕਰੋੜ ਰੁਪਏ ਕਮਾਏ ਹਨ।

‘ਡੰਕੀ’ ਫ਼ਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਹ ਫ਼ਿਲਮ 120 ਕਰੋੜ ਰੁਪਏ ’ਚ ਬਣੀ ਦੱਸੀ ਜਾ ਰਹੀ ਹੈ, ਜਦਕਿ ‘ਸਾਲਾਰ’ ਦਾ ਬਜਟ 250 ਤੋਂ 270 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

Add a Comment

Your email address will not be published. Required fields are marked *