4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ

ਮਾਨਸਾ – ਅੱਜ ਸਿੱਧੂ ਮੂਸੇ ਵਾਲਾ ਦੇ ਮਾਤਾ ਚਰਨ ਕੌਰ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਚਰਨ ਕੌਰ ਪਿੰਡ ਮੂਸਾ ਵਿਖੇ ਹਵੇਲੀ ਤੋਂ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਚਰਨ ਕੌਰ ਕਹਿੰਦੇ ਹਨ ਕਿ 4-5 ਲੋਕਾਂ ਨੇ ਉਨ੍ਹਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ। ਸਿੱਧੂ ਦੇ ਲੀਕ ਗੀਤਾਂ ਦੀ ਝੜੀ ਲਗਾਈ ਹੋਈ ਹੈ।

ਚਰਨ ਕੌਰ ਨੇ ਕਿਹਾ ਕਿ ਪਹਿਲਾਂ ਤਾਂ ਸਿੱਧੂ ਕਹਿੰਦਾ ਸੀ ਕਿ ਗੀਤ ਲੀਕ ਹੋਣ ’ਤੇ ਉਹ ਦੂਜੇ ਗੀਤ ਬਣਾ ਲਵੇਗਾ ਪਰ ਹੁਣ ਉਸ ਦੀ ਮਿਹਨਤ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ।ਚਰਨ ਕੌਰ ਨੇ ਕਿਹਾ ਕਿ ਪੈਸਾ ਕਿਸੇ ਨੇ ਨਾਲ ਲੈ ਕੇ ਨਹੀਂ ਜਾਣਾ। ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਹੁੰਦਾ ਹੈ।

Add a Comment

Your email address will not be published. Required fields are marked *