ਹੁਣ TATA ਬਣਾਏਗਾ iPhone, ਦੁਨੀਆ ਭਰ ‘ਚ ਕੀਤਾ ਜਾਵੇਗਾ ਐਕਸਪੋਰਟ

ਜਲਦ ਹੀ ਦੇਸ਼-ਦੁਨੀਆ ਨੂੰ ‘ਮੇਡ ਇਨ ਇੰਡੀਆ’ ਐਪਲ ਆਈਫੋਨ (Apple iPhone) ਮਿਲੇਗਾ। ਦਰਅਸਲ, ਟਾਟਾ ਗਰੁੱਪ ਭਾਰਤ ‘ਚ ਆਈਫੋਨ ਅਸੈਂਬਲ ਕਰੇਗਾ। ਟਾਟਾ ਗਰੁੱਪ ਤਾਈਵਾਨ ਦੀ ਕੰਪਨੀ ਵਿਸਟ੍ਰੋਨ (Wistron) ਨਾਲ ਡੀਲ ਨੂੰ ਮਨਜ਼ੂਰੀ ਮਿਲ ਗਈ ਹੈ। ਟਾਟਾ ਗਰੁੱਪ ਦੀ ਕੰਪਨੀ ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ (TEPL) ਨਾਲ ਵਿਸਟ੍ਰੋਨ ਇਨਫੋਕਾਮ ਮੈਨੂਫੈਕਚਰਿੰਗ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ ਵੇਚਣ ਦੀ ਡੀਲ 125 ਮਿਲੀਅਨ ਡਾਲਰ ਯਾਨੀ ਕਰੀਬ 1000 ਕਰੋੜ ਰੁਪਏ ‘ਚ ਹੋਈ ਹੈ।

ਇਸ ਡੀਲ ਤੋਂ ਬਾਅਦ ਟਾਟਾ ਗਰੁੱਪ ਢਾਈ ਸਾਲਾਂ ਦੇ ਅੰਦਰ ਘਰੇਲੂ ਅਤੇ ਗਲੋਬਲ ਮਾਰਕੀਟ ਲਈ ਭਾਰਤ ‘ਚ ਐਪਲ ਆਈਫੋਨ ਦਾ ਨਿਰਮਾਣ ਕਰੇਗਾ। ਤਾਈਵਾਨੀ ਕੰਪਨੀ ਨੂੰ ਖਰੀਦ ਕੇ ਟਾਟਾ ਅਗਲੇ ਢਾਈ ਸਾਲਾਂ ‘ਚ ਆਈਫੋਨ ਦਾ ਉਤਪਾਦਨ ਸ਼ੁਰੂ ਕਰ ਦੇਵੇਗੀ। ਦੋਵਾਂ ਵਿਚਾਲੇ ਪਿਛਲੇ ਇਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ। ਵਿਸਟ੍ਰੋਨ ਨੇ ਸਾਲ 2008 ‘ਚ ਭਾਰਤ ਵਿੱਚ ਐਂਟਰੀ ਕੀਤੀ ਸੀ। ਸਾਲ 2017 ਵਿੱਚ ਕੰਪਨੀ ਨੇ ਐਪਲ ਲਈ ਆਈਫੋਨ ਦਾ ਉਤਪਾਦਨ ਸ਼ੁਰੂ ਕੀਤਾ ਸੀ। ਇਸੇ ਪਲਾਂਟ ‘ਚ ਆਈਫੋਨ-14 ਮਾਡਲ ਤਿਆਰ ਕੀਤਾ ਗਿਆ ਹੈ। ਟਾਟਾ ਨੇ 10,000 ਤੋਂ ਵੱਧ ਵਰਕਰਾਂ ਨਾਲ ਇਸ ਪਲਾਂਟ ਨੂੰ ਹਾਸਲ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਟਾਟਾ ਦੇ ਐਕਵਾਇਰ ਤੋਂ ਬਾਅਦ ਵਿਸਟ੍ਰੋਨ ਭਾਰਤੀ ਬਾਜ਼ਾਰ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗੀ। ਦੱਸ ਦੇਈਏ ਕਿ ਵਿਸਟ੍ਰੋਨ ਤੋਂ ਇਲਾਵਾ ਫਾਕਸਕਾਨ ਅਤੇ ਪੇਗੈਟ੍ਰੋਨ ਵੀ ਭਾਰਤ ‘ਚ ਆਈਫੋਨ ਦੇ ਉਤਪਾਦਨ ‘ਚ ਲੱਗੇ ਹੋਏ ਹਨ। ਹੁਣ ਭਾਰਤੀ ਕੰਪਨੀ ਟਾਟਾ ਵੀ ਇਸ ਵਿੱਚ ਕੁੱਦ ਪਈ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਵਿਸਟ੍ਰੋਨ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਐਪਲ ਦੀਆਂ ਸ਼ਰਤਾਂ ਤਹਿਤ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸਟ੍ਰੋਨ ਦਾ ਕਹਿਣਾ ਹੈ ਕਿ ਐਪਲ ਫਾਕਸਕਾਨ ਅਤੇ ਪੇਗੈਟ੍ਰੋਨ ਦੇ ਮੁਕਾਬਲੇ ਜ਼ਿਆਦਾ ਮਾਰਜਿਨ ਚਾਰਜ ਕਰ ਰਿਹਾ ਹੈ। ਇਸ ਦੇ ਨਾਲ ਹੀ ਚੀਨ ਦੇ ਮੁਕਾਬਲੇ ਭਾਰਤ ‘ਚ ਅਲੱਗ ਚੁਣੌਤੀਆਂ ਹਨ, ਜਿਸ ਕਾਰਨ ਭਾਰਤ ‘ਚ ਕਰਮਚਾਰੀਆਂ ਨਾਲ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਹੈ। ਅਜਿਹੇ ‘ਚ ਵਿਸਟ੍ਰੋਨ ਆਪਣੀ ਕੰਪਨੀ ਨੂੰ ਵੇਚਣ ਜਾ ਰਹੀ ਹੈ।

ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ, “@GoI_MeitY ਗਲੋਬਲ ਭਾਰਤੀ ਇਲੈਕਟ੍ਰੋਨਿਕਸ ਕੰਪਨੀਆਂ ਦੇ ਵਾਧੇ ਦੇ ਪੂਰੇ ਸਮਰਥਨ ਵਿੱਚ ਖੜ੍ਹਾ ਹੈ। ਇਹ ਗਲੋਬਲ ਇਲੈਕਟ੍ਰੋਨਿਕਸ ਬ੍ਰਾਂਡਾਂ ਦਾ ਸਮਰਥਨ ਕਰੇਗਾ, ਜੋ ਭਾਰਤ ਨੂੰ ਆਪਣਾ ਭਰੋਸੇਮੰਦ ਨਿਰਮਾਣ ਅਤੇ ਪ੍ਰਤਿਭਾ ਸਹਿਭਾਗੀ ਬਣਾਉਣਾ ਚਾਹੁੰਦੇ ਹਨ। ਭਾਰਤ ਨੂੰ ਗਲੋਬਲ ਇਲੈਕਟ੍ਰੋਨਿਕਸ ਪਾਵਰ ਬਣਾਉਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹਨ। ਵਿਸਟ੍ਰੋਨ ਦੇ ਸੰਚਾਲਨ ਨੂੰ ਸੰਭਾਲਣ ਲਈ ਟਾਟਾ ਟੀਮ ਨੂੰ ਵਧਾਈ।”

Add a Comment

Your email address will not be published. Required fields are marked *