“ਭਾਰਤ ਨਾਲ ਰਣਨੀਤਕ ਭਾਈਵਾਲੀ ਨੂੰ ਨਵੇਂ ਪੱਧਰ ‘ਤੇ ਲੈ ਕੇ ਜਾ ਰਹੇ ਹਾਂ” : ਆਸਟ੍ਰੇਲੀਆਈ PM

ਵਾਸ਼ਿੰਗਟਨ (28 ਅਕਤੂਬਰ)-: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਨੇ ਪਿਛਲੇ ਕੁਝ ਸਾਲਾਂ ਵਿਚ ਆਪਣੇ ਸਬੰਧਾਂ ਨੂੰ ਰਣਨੀਤਕ ਪੱਧਰ ‘ਤੇ ਲਿਜਾ ਕੇ ਮਜ਼ਬੂਤ ਕੀਤਾ ਹੈ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧ ਦੁਵੱਲੇ ਅਤੇ ਕਵਾਡ ਜ਼ਰੀਏ ਨਵੇਂ ਪੱਧਰ ‘ਤੇ ਪਹੁੰਚ ਗਏ ਹਨ।

ਅਲਬਾਨੀਜ਼ ਨੇ ਕਿਹਾ,”ਅਸੀਂ ਭਾਰਤ ਨਾਲ ਆਪਣੀ ਰਣਨੀਤਕ ਭਾਈਵਾਲੀ ਨੂੰ ਇੱਕ ਨਵੇਂ ਪੱਧਰ ‘ਤੇ ਲੈ ਕੇ ਗਏ ਹਾਂ। ਭਾਰਤ ਅੱਧੀ ਸਦੀ ਦੇ ਵੱਧ ਸਮੇਂ ਤੋਂ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਆਰਥਿਕ ਅਤੇ ਵਿਕਾਸ ਭਾਈਵਾਲ ਰਿਹਾ ਹੈ।” ਅਲਬਾਨੀਜ਼ ਨੇ ਕਿਹਾ, “ਭਾਰਤ ਨਾਲ ਸਾਡੀ ਮਜ਼ਬੂਤ ਸਾਂਝੇਦਾਰੀ ਆਸਟ੍ਰੇਲੀਆ ਨੂੰ ਲਾਭ ਪਹੁੰਚਾਏਗੀ।” ਪ੍ਰਧਾਨ ਮੰਤਰੀ ਅਲਬਾਨੀਜ਼ ਦੀਆਂ ਉਕਤ ਟਿੱਪਣੀਆਂ ਉਦੋਂ ਆਈਆਂ, ਜਦੋਂ ਉਪ ਰਾਸ਼ਟਰਪਤੀ ਹੈਰਿਸ ਅਤੇ ਸੈਕਟਰੀ ਆਫ਼ ਸਟੇਟ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਲਈ ਸਟੇਟ ਡਿਪਾਰਟਮੈਂਟ ਵਿਖੇ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ।

ਇਸ ਤੋਂ ਪਹਿਲਾਂ ਸਤੰਬਰ ‘ਚ ਐਂਥਨੀ ਅਲਬਾਨੀਸ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚੇ ਸਨ। ਮਈ ‘ਚ ਪੀ.ਐੱਮ ਮੋਦੀ ਤਿੰਨ ਦਿਨਾਂ ਆਸਟ੍ਰੇਲੀਆ ਦੌਰੇ ‘ਤੇ ਗਏ ਸਨ। ਉਹਨਾਂ ਦਾ ਆਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਸਿਡਨੀ ਦੇ ਕੁਡੋਸ ਬੈਂਕ ਅਰੇਨਾ ਵਿਖੇ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ।

Add a Comment

Your email address will not be published. Required fields are marked *