ਕੈਨੇਡਾ ਪਹੁੰਚ ਫ਼ਰਾਰ ਹੋਏ ਢਾਡੀ ਜਥੇ ਦੇ 3 ਸਾਥੀਆਂ ਬਾਰੇ ਨਵੀਂ ਜਾਣਕਾਰੀ ਆਈ ਸਾਹਮਣੇ

ਬੀਤੇ ਮਹੀਨੇ ਪੰਜਾਬ ਤੋਂ ਕੈਨੇਡਾ ਪਹੁੰਚੇ ਢਾਡੀ ਜਥੇ ਦੇ ਤਿੰਨ ਮੈਂਬਰਾਂ ਦੇ ਫ਼ਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਹ ਮੈਂਬਰ ਕੈਨੇਡਾ ਦੇ ਗੁਰਦੁਆਰਿਆਂ ਵਿੱਚ 6 ਮਹੀਨਿਆਂ ਦੇ ਸਪਾਂਸਰ ਕੀਤੇ ਦੌਰੇ ‘ਤੇ ਗਏ ਸਨ। ਇਸ ਮਾਮਲੇ ਵਿਚ ਢਾਡੀ ਜਥੇ ਦੇ ਮੁਖੀ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਕੈਨੇਡਾ ਵਿਚ ਧੋਖੇ ਨਾਲ ਸ਼ਰਨਾਰਥੀਆਂ ਵਜੋਂ ਸ਼ਰਣ ਲੈਣ ਲਈ ਭੱਜਣ ਦੀ ਯੋਜਨਾ ਬਣਾਈ ਹੋ ਸਕਦੀ ਹੈ। ਢਾਡੀ ਜਥੇ ਦੇ ਮੁਖੀ ਅਤੇ ਪ੍ਰਸਿੱਧ ਢਾਡੀ ਜਸਵਿੰਦਰ ਸਿੰਘ ਸ਼ਾਂਤ ਨੇ ਦੱਸਿਆ ਕਿ ਦੋਵੇਂ ਭਰਾ ਹਰਪਾਲ ਸਿੰਘ (39) ਅਤੇ ਰਣਜੀਤ ਸਿੰਘ ਰਾਣਾ (30), ਰਾਜੇਸ਼ ਸਿੰਘ ਮਹੇ (36) ਦੇ ਨਾਲ 22 ਜਨਵਰੀ ਨੂੰ ਕੈਲਗਰੀ ਤੋਂ ਲਾਪਤਾ ਹੋ ਗਏ ਸਨ। 

ਕੈਨੇਡਾ ਦੇ ਸਰੀ ਤੋਂ ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦੇ ਹੋਏ ਸ਼ਾਂਤ ਨੇ ਇਸ ਨੂੰ ਇੱਕ ਬਹੁਤ ਹੀ ਮੰਦਭਾਗੀ ਘਟਨਾ ਦੱਸਿਆ। ਸ਼ਾਂਤ ਨੇ ਕਿਹਾ ਕਿ ਭਾਰਤ ਛੱਡਣ ਤੋਂ ਪਹਿਲਾਂ ਹਰਪਾਲ ਅਤੇ ਰਣਜੀਤ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਆਪਣੀਆਂ ਫੋਟੋਆਂ ਖਿੱਚੀਆਂ ਸਨ। ਹਾਲਾਂਕਿ ਸ਼ਾਂਤ ਨੇ ਤੁਰੰਤ ਸਪੱਸ਼ਟ ਕੀਤਾ ਕਿ ਮਾਨ, ਜੋ ਕਿ ਖਾਲਿਸਤਾਨ ਲਹਿਰ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ, ਨੂੰ ਉਨ੍ਹਾਂ ਦੇ ਇਰਾਦਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸ਼ਾਂਤ ਨੇ ਕਿਹਾ ਕਿ “ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਇਰਾਦਾ ਇਹ ਦਾਅਵਾ ਕਰਕੇ ਉਨ੍ਹਾਂ ਫੋਟੋਆਂ ਦੀ ਦੁਰਵਰਤੋਂ ਕਰਨਾ ਸੀ ਕਿ ਉਹ ਮਾਨ ਦੀ ਪਾਰਟੀ ਨਾਲ ਸਬੰਧਤ ਹਨ ਅਤੇ ਭਾਰਤ ਵਿੱਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਹਰਪਾਲ ਅਤੇ ਰਣਜੀਤ ਦੇ ਵੀਜ਼ੇ 23 ਫਰਵਰੀ ਤੱਕ ਵੈਧ ਹਨ ਅਤੇ ਉਹ ਪਹਿਲਾਂ ਹੀ ਸਮਾਂ ਹੱਦ ਵਧਾਉਣ ਲਈ ਅਰਜ਼ੀ ਦੇ ਚੁੱਕੇ ਹਨ। ਪਰ ਅਸੀਂ ਉਨ੍ਹਾਂ ਦੀ ਅਰਜ਼ੀ ਵਾਪਸ ਲੈ ਲਈ ਹੈ।ਸ਼ਾਂਤ ਮੁਤਾਬਕ ਉਹਨਾਂ ਦੀ ਯਾਤਰਾ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਸ਼ਹਿਰ ਦੀ ਗੁਰਦੁਆਰਾ ਕਮੇਟੀ ਦੁਆਰਾ ਸਪਾਂਸਰ ਕੀਤੀ ਗਈ ਸੀ, ਜਿੱਥੇ ਉਹਨਾਂ ਨੇ ਵਿਸਾਖੀ ਦੇ ਤਿਉਹਾਰ ‘ਤੇ ਸ਼ਬਦ ਕੀਰਤਨ ਕਰਨਾ ਸੀ। ਵਿਕਟੋਰੀਆ ਪੁਲਸ ਨੇ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ‘ਤੇ ਰਸਮੀ ਕੇਸ ਦਰਜ ਕਰ ਲਿਆ ਹੈ।

Add a Comment

Your email address will not be published. Required fields are marked *