Live Debate ‘ਚ ਵਿਧਾਇਕ ਨੇ ਫੜ ਲਈ ਭਾਜਪਾ ਆਗੂ ਦੀ ਧੌਣ
October 27, 2023
![](http://mehakewattan.com/wp-content/uploads/2023/10/2023_10image_02_59_2922587147-ll.jpg)
ਹੈਦਰਾਬਾਦ – ਤੇਲੰਗਾਨਾ ਵਿਚ ਇਕ ਨਿਊਜ਼ ਚੈਨਲ ’ਤੇ ਲਾਈਵ ਡਿਬੇਟ ਦੌਰਾਨ ਸੱਤਾਧਾਰੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਵਿਧਾਇਕ ਨੇ ਭਾਜਪਾ ਕੈਂਡੀਡੇਟ ਨਾਲ ਕੁੱਟਮਾਰ ਕੀਤੀ। ਲਾਈਵ ਪ੍ਰੋਗਰਾਮ ਵਿਚ ਸਵਾਲ-ਜਵਾਬ ਦਰਮਿਆਨ ਬੀ. ਆਰ. ਐੱਸ. ਵਿਧਾਇਕ ਕੇ. ਪੀ. ਵਿਵੇਕਾਨੰਦ ਨੇ ਭਾਜਪਾ ਨੇਤਾ ਕਰੂਨਾ ਸ਼੍ਰੀਸ਼ੈਲਮ ਗੌੜ ਦੀ ਧੌਣ ਫੜ ਲਈ।
ਬੀ. ਆਰ. ਐੱਸ. ਵਿਧਾਇਕ ਭਾਜਪਾ ਨੇਤਾ ਨਾਲ ਹੱਥੋਪਾਈ ਕਰਨ ਲੱਗੇ। ਇਸ ਦੌਰਾਨ ਦਰਸ਼ਕਾਂ ਦੀ ਭੀੜ ਵਿਚ ਬੈਠੇ ਵਰਕਰ ਮੰਚ ਵੱਲ ਦੌੜੇ ਅਤੇ ਬਚਾਅ ਕੀਤਾ। ਭਾਜਪਾ ਨੇ ਆਪਣੇ ਕੈਂਡੀਡੇਟ ਨਾਲ ਹੋਈ ਇਸ ਘਟਨਾ ਦੀ ਆਲੋਚਨਾ ਕੀਤੀ ਹੈ। ਇਸ ਨਾਲ ਜੁੜੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।
ਤੇਲੰਗਾਨਾ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ-ਕੁਤੁਬੱਲਾਪੁਰ ਤੋਂ ਭਾਜਪਾ ਵਿਧਾਇਕ ਉਮੀਦਵਾਰ ਕੁਨਾਸ਼ਰੀ ਸੈਲਮ ’ਤੇ ਵਿਧਾਇਕ ਨੇ ਹਮਲਾ ਕੀਤਾ। ਇਹ ਹੈਰਾਨ ਕਰਨ ਵਾਲੀ ਗੱਲ ਹੈ ਜਦੋਂ ਇਕ ਚੋਣ ਲੜਨ ਵਾਲੇ ਵਿਰੋਧੀ ਉਮੀਦਵਾਰ ’ਤੇ ਜਨਤਕ ਤੌਰ ’ਤੇ ਹਮਲਾ ਕੀਤਾ ਜਾਂਦਾ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)