ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਪਾਇਲਟ ਹੋਇਆ ਬੇਹੋਸ਼

ਨਾਗਪੁਰ: ਏਅਰਲਾਈਨ ਇੰਡੀਗੋ ਦੇ 40 ਸਾਲਾ ਪਾਇਲਟ ਦੀ ਵੀਰਵਾਰ ਨੂੰ ਨਾਗਪੁਰ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ਨੇੜੇ ਬੇਹੋਸ਼ ਹੋ ਕੇ ਡਿੱਗਣ ਕਾਰਨ ਮੌਤ ਹੋ ਗਈ। ਉਹ ਏਅਰਲਾਈਨ ਦੀ ਨਾਗਪੁਰ-ਪੁਣੇ ਫਲਾਈਟ ਉਡਾਉਣ ਲਈ ਜਾ ਰਿਹਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੈਪਟਨ ਮਨੋਜ ਸੁਬਰਾਮਨੀਅਮ ਦੁਪਹਿਰ ਕਰੀਬ 12 ਵਜੇ ਹਵਾਈ ਅੱਡੇ ਦੇ ਸੁਰੱਖਿਆ ਖੇਤਰ ਵਿਚ ਬੇਹੋਸ਼ ਹੋ ਗਏ। ਮਨੋਜ ਨੂੰ KIMS-ਕਿੰਗਸਵੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਲੱਗਦਾ ਹੈ ਕਿ ਪਾਇਲਟ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹਸਪਤਾਲ ਦੇ ਬੁਲਾਰੇ ਏਜਾਜ਼ ਸ਼ਮੀ ਨੇ ਕਿਹਾ ਕਿ ਐਮਰਜੈਂਸੀ ਟੀਮ ਨੇ ਮਨੋਜ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। 

ਇੰਡੀਗੋ ਨੇ ਇਕ ਬਿਆਨ ਵਿਚ ਕਿਹਾ, “ਅੱਜ ਨਾਗਪੁਰ ਵਿਚ ਸਾਡੇ ਇਕ ਪਾਇਲਟ ਦੇ ਦੇਹਾਂਤ ਤੋਂ ਅਸੀਂ ਦੁਖੀ ਹਾਂ। ਉਹ ਨਾਗਪੁਰ ਹਵਾਈ ਅੱਡੇ ‘ਤੇ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਦਕਿਸਮਤੀ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਸਾਡੀ ਹਮਦਰਦੀ ਹੈ।

Add a Comment

Your email address will not be published. Required fields are marked *