ਸਿਆਸਤ ‘ਚ ਐਂਟਰੀ ਨੂੰ ਲੈ ਕੇ ਕੰਗਨਾ ਰਣੌਤ ਦਾ ਵੱਡਾ ਬਿਆਨ

ਨਵੀਂ ਦਿੱਲੀ : ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਹਰ ਤਰ੍ਹਾਂ ਨਾਲ ਸੇਵਾ ਕਰਨਾ ਚਾਹੁੰਦੀ ਹੈ, ਭਾਵੇਂ ਉਸ ਨੂੰ ਸਿਆਸਤ ‘ਚ ਆਉਣਾ ਪਵੇ। ਮਨਾਲੀ ਦੀ ਰਹਿਣ ਵਾਲੀ ਅਦਾਕਾਰਾ ਨੇ ਕਿਹਾ ਕਿ ਜੇਕਰ ਉਸ ਨੂੰ ਆਪਣੇ ਗ੍ਰਹਿ ਰਾਜ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਉਸ ਲਈ ਮਾਣ ਵਾਲੀ ਗੱਲ ਹੋਵੇਗੀ। 35 ਸਾਲਾ ਕੰਗਨਾ ਨੇ ਕਿਹਾ ਕਿ ਹਾਲਾਤ ਜੋ ਵੀ ਹੋਵੇ ਜੇਕਰ ਸਰਕਾਰ ਮੇਰੀ ਭਾਗੀਦਾਰੀ ਚਾਹੁੰਦੀ ਹੈ ਤਾਂ ਮੈਂ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਕਿਹਾ ਜੇਕਰ ਹਿਮਾਚਲ ਪ੍ਰਦੇਸ਼ ਦੇ ਲੋਕ ਮੈਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਤਾਂ ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਨੇ 12 ਨਵੰਬਰ ਨੂੰ ਸੂਬੇ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਮਲਾ ‘ਚ ‘ਪੰਚਾਇਤ ਅੱਜ ਤਕ ਹਿਮਾਚਲ ਪ੍ਰਦੇਸ਼’ ਪ੍ਰੋਗਰਾਮ ‘ਚ ਹਿੱਸਾ ਲਿਆ ਸੀ। ਹਿਮਾਚਲ ਪ੍ਰਦੇਸ਼ ‘ਚ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

ਇਸ ਮਹੀਨੇ ਦੇ ਸ਼ੁਰੂ ‘ਚ ਕੰਗਨਾ ਨੇ ਕਿਹਾ ਸੀ ਕਿ ਉਸ ਦੀ ਪੇਸ਼ੇਵਰ ਤੌਰ ‘ਤੇ ਸਿਆਸਤ ਵਿੱਚ ਆਉਣ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਉਸਦਾ ਧਿਆਨ ਆਪਣੇ ਫਿਲਮੀ ਕਰੀਅਰ ‘ਤੇ ਹੈ। ਇਵੈਂਟ ਦੇ ਦੌਰਾਨ ਮਣੀਕਰਨਿਕਾ ਅਭਿਨੇਤਰੀ ਨੂੰ ਅਮਰੀਕੀ ਅਰਬਪਤੀ ਐਲੋਨ ਮਸਕ ਦੁਆਰਾ ਟਵਿੱਟਰ ਦੀ ਹਾਲ ਹੀ ਵਿੱਚ ਪ੍ਰਾਪਤੀ ਬਾਰੇ ਵੀ ਪੁੱਛਿਆ ਗਿਆ ਸੀ ਅਤੇ ਕੀ ਉਹ ਆਉਣ ਵਾਲੇ ਸਮੇਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਪਸ ਆਉਣਾ ਚਾਹੇਗੀ।

ਪਿਛਲੇ ਸਾਲ ਮਈ ਵਿੱਚ, ਮਾਈਕ੍ਰੋਬਲਾਗਿੰਗ ਸਾਈਟ ਨੇ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਲਈ  ਖਾਸ ਤੌਰ ‘ਤੇ ਨਫ਼ਰਤ ਵਾਲੇ ਵਿਵਹਾਰ ਅਤੇ ਦੁਰਵਿਵਹਾਰ ਦੀ ਨੀਤੀ ਦੀ ਉਲੰਘਣਾ ਲਈ ਕੰਗਨਾ ਦੇ ਟਵਿੱਟਰ ਅਕਾਉਂਟ ਨੂੰ ਬੰਦ ਕਰ ਦਿੱਤਾ ਸੀ।। ਉਸਨੇ ਕਿਹਾ ਮੈਂ ਇੱਕ ਸਾਲ ਤੋਂ ਟਵਿੱਟਰ ‘ਤੇ ਹਾਂ ਅਤੇ ਟਵਿੱਟਰ ਮੈਨੂੰ ਇੱਕ ਸਾਲ ਤੱਕ ਬਰਦਾਸ਼ਤ ਨਹੀਂ ਕਰ ਸਕਦਾ ਹੈ। ਉਸਨੇ ਕਿਹਾ ਮੈਂ ਮਈ ਵਿੱਚ ਇੰਸਟਾਗ੍ਰਾਮ ‘ਤੇ ਇੱਕ ਸਾਲ ਪੂਰਾ ਕਰ ਲਿਆ ਹੈ ਅਤੇ ਮੈਨੂੰ ਪਹਿਲਾਂ ਹੀ ਤਿੰਨ ਚਿਤਾਵਨੀਆਂ ਮਿਲ ਚੁੱਕੀਆਂ ਹਨ ਤੇ ਇਸ ਲਈ ਮੈਂ ਕਿਹਾ ਕਿ ਮੈਂ ਇੰਸਟਾਗ੍ਰਾਮ ਦੀ ਵਰਤੋਂ ਨਹੀਂ ਕਰਾਂਗੀ ਤੇ ਮੇਰੀ ਟੀਮ ਨੇ ਸੰਭਾਲ ਲਿਆ ਹੈ ਅਤੇ ਹੁਣ ਸਭ ਕੁਝ ਠੀਕ ਹੈ ਤੇ ਕਿਸੇ ਨੂੰ ਵੀ ਇਸ ਨਾਲ ਕੋਈ ਸਮੱਸਿਆ ਨਹੀਂ ਹੈ।

Add a Comment

Your email address will not be published. Required fields are marked *