ਆਕਲੈਂਡ ਅਬਾਦੀ ਵਧਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ

ਆਕਲੈਂਡ- ਦੇਸ਼ ਦੇ ਹਰ ਖੇਤਰ ਨੇ ਪਿਛਲੇ ਸਾਲ ਵਿੱਚ ਆਬਾਦੀ ਦੇ ਵਾਧੇ ਦਾ ਅਨੁਭਵ ਕੀਤਾ ਹੈ, ਜਦਕਿ ਦੋ ਸਾਲਾਂ ਦੌਰਾਨ ਕਈਆਂ ‘ਚ ਅਬਾਦੀ ਘਟੀ ਹੈ। Statistics ਨਿਊਜ਼ੀਲੈਂਡ ਦੇ 16 ਖੇਤਰਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਆਕਲੈਂਡ ‘ਚ ਸਾਲ ਵਿੱਚ ਜੂਨ ਤੱਕ ਸਭ ਤੋਂ ਤੇਜ਼ੀ ਨਾਲ ਅਬਾਦੀ ਵਧੀ ਹੈ। Estimates and projections ਦੇ ਮੈਨੇਜਰ ਮਾਈਕਲ ਮੈਕਅਸਕਿਲ ਨੇ ਕਿਹਾ ਕਿ ਜੂਨ ਨੂੰ ਖਤਮ ਹੋਏ ਸਾਲ ਵਿੱਚ ਆਕਲੈਂਡ ਵਿੱਚ 47,000 ਲੋਕਾਂ ਦਾ ਵਾਧਾ ਹੋਇਆ ਹੈ। ਜੇਕਰ 2022 ਦੀ ਕਰੀਏ ਤਾਂ ਓਦੋਂ ਇੱਥੋਂ ਦੀ ਆਬਾਦੀ ਦੇ ਵਿੱਚ ਕਮੀ ਆਈ ਸੀ। ਇਸ ਤੋਂ ਇਲਾਵਾ ਇਸ ਸਾਲ ਲਗਭਗ 78% ਨਵੇਂ ਆਕਲੈਂਡਰ ਪ੍ਰਵਾਸੀ ਦੇਸ਼ ਵਿੱਚ ਹਾਲ ਹੀ ਵਿੱਚ ਆਏ ਸਨ।

ਰਾਸ਼ਟਰੀ ਤੌਰ ‘ਤੇ ਜੂਨ 2023 ਨੂੰ ਖਤਮ ਹੋਏ ਸਾਲ ਵਿੱਚ ਨਿਊਜ਼ੀਲੈਂਡ ਦੀ ਆਬਾਦੀ 2.1% ਵਧੀ ਹੈ, ਯਾਨੀ ਕਿ ਲਗਭਗ 105,900 ਲੋਕ – ਜੋ ਕਿ ਪਿਛਲੇ ਸਾਲ ਨਾਲੋਂ 18 ਗੁਣਾ ਵੱਧ ਹੈ। ਸਭ ਤੋਂ ਵੱਡੀ ਕੁਦਰਤੀ ਕਮੀ ਵਾਲੇ ਖੇਤਰਾਂ ਵਿੱਚ ਡੁਨੇਡਿਨ ਸਿਟੀ (ਜਨਮ ਨਾਲੋਂ 190 ਵੱਧ ਮੌਤਾਂ), ਥੇਮਸ-ਕੋਰੋਮੰਡਲ ਜ਼ਿਲ੍ਹਾ (170), ਕਾਪਿਟੀ ਕੋਸਟ ਜ਼ਿਲ੍ਹਾ (160 ), ਨੈਲਸਨ ਸਿਟੀ (100 ), ਵਾਂਗਾਨੁਈ ਜ਼ਿਲ੍ਹਾ (90), ਅਤੇ ਤਿਮਾਰੂ ਜ਼ਿਲ੍ਹਾ (80 ) ਸ਼ਾਮਿਲ ਹਨ।

Add a Comment

Your email address will not be published. Required fields are marked *