ਕੈਲੀਫੋਰਨੀਆ ‘ਚ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ

ਕੈਲੀਫੋਰਨੀਆ : ਉੱਤਰੀ ਕੈਲੀਫੋਰਨੀਆ ਦੇ ਇੱਕ ਸਥਾਨਕ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਵੀਰਵਾਰ ਨੂੰ 2 ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਨਾਲ ਜਹਾਜ਼ ਵਿਚ ਸਵਾਰ 3 ਵਿਅਕਤੀਆਂ ਵਿੱਚੋਂ ਘੱਟੋ-ਘੱਟ 2 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਵਾਟਸਨਵਿਲੇ ਸ਼ਹਿਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਕਿਹਾ ਕਿ ਇਹ ਹਾਦਸਾ ਵਾਟਸਨਵਿਲੇ ਮਿਊਂਸੀਪਲ ਏਅਰਪੋਰਟ ‘ਤੇ ਦੁਪਹਿਰ 3 ਵਜੇ ਤੋਂ ਕੁਝ ਦੇਰ ਪਹਿਲਾਂ ਵਾਪਰਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅਨੁਸਾਰ, ਹਾਦਸੇ ਦੌਰਾਨ ਦੋ-ਇੰਜਣ ਵਾਲੇ ਸੇਸਨਾ 340 ਵਿੱਚ ਦੋ ਲੋਕ ਸਵਾਰ ਸਨ ਅਤੇ ਸਿੰਗਲ ਇੰਜਣ ਵਾਲੇ ਸੇਸਨਾ 152 ਵਿੱਚ ਸਿਰਫ਼ ਪਾਇਲਟ ਸਵਾਰ ਸੀ।

ਮ੍ਰਿਤਕਾਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ‘ਤੇ ਲੈਂਡ ਕਰ ਰਹੇ ਸਨ। ਹਾਲਾਂਕਿ ਹਵਾਈ ਅੱਡੇ ‘ਤੇ ਹੋਏ ਇਸ ਹਾਦਸੇ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਜਾਂਚ ਕਰ ਰਹੇ ਹਨ।

Add a Comment

Your email address will not be published. Required fields are marked *