ਨਹਾਉਂਦੇ ਸਮੇਂ ਮੁੰਡੇ ਦੇ ਸਰੀਰ ‘ਚ ਦਾਖਲ ਹੋਇਆ ‘ਦਿਮਾਗ ਖਾਣ ਵਾਲਾ ਕੀੜਾ’, ਹੋਈ ਮੌਤ

ਅਕਸਰ ਲੋਕ ਨਦੀ ਵਿਚ ਨਹਾਉਣ ਲਈ ਜਾਂਦੇ ਹਨ ਅਤੇ ਬੱਚੇ ਵੀ ਮਜ਼ੇ ਨਾਲ ਅਜਿਹਾ ਕਰਨ ਦਾ ਆਨੰਦ ਲੈਂਦੇ ਹਨ। ਪਰ ਇਸ ਮਜ਼ੇ ਨੇ ਇਕ ਮੁੰਡੇ ਦੀ ਜਾਨ ਲੈ ਲਈ। ਅਸਲ ਵਿਚ ਨਦੀ ਤੋਂ ਨਹਾ ਕੇ ਪਰਤੇ 13 ਸਾਲਾ ਮੁੰਡੇ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਕ ਮੁੰਡੇ ਦੇ ਸਿਰ ਵਿਚ ‘ਦਿਮਾਗ ਖਾ ਜਾਣ ਵਾਲਾ ਕੀੜਾ’ (Brain-Eating Amoeba) ਦਾਖਲ ਹੋ ਗਿਆ ਸੀ। ਇਸੇ ਕਾਰਨ ਉਸ ਦੇ ਸਰੀਰ ਵਿਚ ਇਨਫੈਕਸ਼ਨ ਫੈਲ ਗਿਆ ਅਤੇ ਇਲਾਜ ਦੌਰਾਨ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। 

ਦੀ ਮਿਰਰ ਦੇ ਮੁਤਾਬਕ ਮਾਮਲਾ ਅਮਰੀਕਾ ਦਾ ਹੈ, ਜਿੱਥੇ 13 ਸਾਲ ਦਾ ਇਕ ਮੁੰਡਾ Elkhorn ਨਦੀ ਵਿਚ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਹੀ ਇਹ ਕੀੜਾ ਨੱਕ ਜ਼ਰੀਏ ਉਸ ਦੇ ਦਿਮਾਗ ਤੱਕ ਪਹੁੰਚ ਗਿਆ। ਬਾਅਦ ਵਿਚ ਮੁੰਡੇ ਦੇ ਸਰੀਰ ਵਿਚ ਇਨਫੈਕਸ਼ਨ ਫੈਲ ਗਿਆ ਅਤੇ ਇਸੇ ਕਾਰਨ 10 ਦਿਨ ਬਾਅਦ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।ਮੁੰਡੇ ਦੀ ਮੌਤ ਦਿਮਾਗ ਨੂੰ ਖਾਣ ਵਾਲੇ ਅਮੀਬਾ ਤੋਂ ਫੈਲੇ ਇਕ ਦੁਰੱਲਭ ਤਰ੍ਹਾਂ ਦੇ ਇਨਫੈਕਸ਼ਨ ਕਾਰਨ ਹੋਈ। 

ਡਗਲਸ ਕਾਊਂਟੀ ਸਿਹਤ ਵਿਭਾਗ ਦੇ ਮੁਤਾਬਕ ਮੁੰਡੇ ਨੂੰ ਪ੍ਰਾਇਮਰੀ ਅਮੀਬਿਕ ਮੇਨਿਨਗੋਏਨਸੇਫਲਾਈਟਿਸ (PAM) ਨਾਮਕ ਇਕ ਦੁਰਲੱਭ ਦਿਮਾਗੀ ਇਨਫੈਕਸ਼ਨ ਹੋਇਆ ਸੀ। ਇਹ ਇਨਫੈਕਸ਼ਨ  Naegleria Fowleri ਅਮੀਬਾ ਕਾਰਨ ਹੁੰਦਾ ਹੈ। ਇਹ ਅਮੀਬਾ ਇੰਨਾ ਖਤਰਨਾਕ ਹੁੰਦਾ ਹੈ ਕਿ ਦਿਮਾਗ ਦੇ ਸੈੱਲਾਂ ਨੂੰ ਖਾ ਜਾਂਦਾ ਹੈ, ਜਿਸ ਕਾਰਨ ਇਨਸਾਨ ਦੇ ਦਿਮਾਗ ਵਿਚ ਇਨਫੈਕਸ਼ਨ ਫੈਲ ਜਾਂਦਾ ਹੈ ਅਤੇ ਉਸ ਦੀ ਮੌਤ ਤੱਕ ਹੋ ਜਾਂਦੀ ਹੈ। Naegleria Fowleri ਅਮੀਬਾ  ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਸੂਖਮਦਰਸ਼ੀ ਦੇ ਬਿਨਾਂ ਨਹੀਂ ਦੇਖਿਆ ਜਾ ਸਕਦਾ ਪਰ ਇਹ ਛੋਟਾ ਜਿਹਾ ਜੀਵ ਵੀ ਇਨਸਾਨ ਦੀ ਜਾਨ ਲੈਣ ਵਿਚ ਸਮੱਰਥ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮੀਬਾ ਪਾਣੀ ਵਿਚ ਨੱਕ ਦੇ ਜ਼ਰੀਏ ਸਰੀਰ ਵਿਚ ਦਾਖਲ ਹੋ ਸਕਦਾ ਹੈ। ਫਿਰ ਇਹ ਸਿੱਧੇ ਦਿਮਾਗ ਵਿਚ ਪਹੁੰਚ ਜਾਂਦਾ ਹੈ। ‘ਦਿਮਾਗ ਖਾਣ ਵਾਲਾ ਕੀੜਾ’ ਅਕਸਰ ਗਰਮ ਮਿੱਠੇ ਪਾਣੀ ਦੀਆਂ ਝੀਲਾਂ, ਨਦੀਆਂ, ਨਹਿਰਾਂ ਅਤੇ ਤਲਾਬਾਂ ਵਿਚ ਪਾਏ ਜਾਂਦੇ ਹਨ।

Add a Comment

Your email address will not be published. Required fields are marked *