ਵਾਂਝੇ ਲੋਕਾਂ ਖ਼ਿਲਾਫ਼ ‘ਇਤਿਹਾਸਕ ਗਲਤੀਆਂ’ ਕਰਨ ’ਚ ਕਾਨੂੰਨ ਪ੍ਰਣਾਲੀ ਵੀ ਜ਼ਿੰਮੇਵਾਰ: ਚੀਫ ਜਸਟਿਸ ਚੰਦਰਚੂੜ

ਨਿਊਯਾਰਕ – ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਕਿਹਾ ਕਿ ਬਦਕਿਸਮਤੀ ਨਾਲ ਕਾਨੂੰਨ ਪ੍ਰਣਾਲੀ ਨੇ ਵਾਂਝੇ ਲੋਕਾਂ ਖ਼ਿਲਾਫ਼ ‘ਇਤਿਹਾਸਕ ਗਲਤੀਆਂ’ ਨੂੰ ਕਾਇਮ ਰੱਖਣ ਵਿੱਚ ਅਕਸਰ ‘ਮਹੱਤਵਪੂਰਣ ਭੂਮਿਕਾ’ ਨਿਭਾਈ ਹੈ। ਇਸ ਨਾਲ ਹੋਣ ਵਾਲਾ ਨੁਕਸਾਨ ਪੀੜ੍ਹੀਆਂ ਤੱਕ ਰਹਿ ਸਕਦਾ ਹੈ। ਉਹ ‘ਡਾ. ਬੀ. ਆਰ. ਅੰਬੇਡਕਰ ਦੀ ਅਧੂਰੀ ਵਿਰਾਸਤ’ ਵਿਸ਼ੇ ’ਤੇ ਮੈਸਾਚੂਸੈਟਸ ਵਿਖੇ ਵਾਲਥਮ ਸਥਿਤ ਬਰੈਂਡਿਸ ਯੂਨੀਵਰਸਿਟੀ ਵਿਖੇ ਛੇਵੀਂ ਅੰਤਰਰਾਸ਼ਟਰੀ ਕਾਨਫਰੰਸ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰ ਰਹੇ ਸਨ।

ਚੀਫ਼ ਜਸਟਿਸ ਦਾ ਸੰਬੋਧਨ ‘ਰਿਫਾਰਮੇਸ਼ਨ ਬਿਓਂਡ ਰੀਪ੍ਰਜ਼ੈਂਟੇਸ਼ਨ : ਦਿ ਸੋਸ਼ਲ ਲਾਈਫ ਆਫ ਦਿ ਕੰਸਟੀਚਿਊਸ਼ਨ ਇਨ ਰੇਮੇਡਿੰਗ ਹਿਸਟੌਰੀਕਲ ਰਾਂਗਸ’ ਵਿਸ਼ੇ ’ਤੇ ਸੀ। ਜਸਟਿਸ ਚੰਦਰਚੂੜ ਨੇ ਕਿਹਾ ਕਿ ਪੂਰੇ ਇਤਿਹਾਸ ਵਿਚ ਹਾਸ਼ੀਏ ’ਤੇ ਰਹੇ ਸਮਾਜਿਕ ਸਮੂਹਾਂ ਨੇ ਭਿਆਨਕ ਅਤੇ ਗੰਭੀਰ ਗਲਤੀਆਂ ਦਾ ਸਾਹਮਣਾ ਕੀਤਾ, ਜੋ ਅਕਸਰ ਪੱਖਪਾਤ ਅਤੇ ਵਿਤਕਰੇ ਵਰਗੀਆਂ ਚੀਜ਼ਾਂ ਕਾਰਨ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੇਰਹਿਮ ਗੁਲਾਮ ਪ੍ਰਣਾਲੀ ਨੇ ਲੱਖਾਂ ਅਫਰੀਕੀ ਲੋਕਾਂ ਨੂੰ ਉਜੜਨ ਲਈ ਮਜ਼ਬੂਰ ਕੀਤਾ ਅਤੇ ਮੂਲ ਅਮਰੀਕੀਆਂ ਨੂੰ ਵੀ ਉਜਾੜੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਜਾਤੀਗਤ ਅਸਮਾਨਤਾਵਾਂ ਪੱਛੜੀਆਂ ਜਾਤੀਆਂ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

Add a Comment

Your email address will not be published. Required fields are marked *