ਬਰਮਿੰਘਮ: ਕਤਲ ਮਾਮਲੇ ‘ਚ ਹਸਨ ਤਸਲੀਮ ਤੇ ਗੁਰਦੀਪ ਸੰਧੂ ਨੂੰ 60 ਸਾਲ ਦੀ ਕੈਦ

ਬਰਮਿੰਘਮ : ਪਰਿਵਾਰਾਂ ‘ਚ ਕੁੜੱਤਣ ਅਤੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ ਦੌਰਾਨ ਬਲੈਕ ਕੰਟਰੀ ਟੈਕਸੀ ਬੌਸ ਮੁਹੰਮਦ ਹਾਰੂਨ ਜ਼ੇਬ ਨੂੰ ਗੋਲੀ ਮਾਰਨ ਵਾਲੇ ਕਾਤਲਾਂ ਨੂੰ ਉਮਰ ਭਰ ਲਈ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਹੈ। ਕਾਤਲ ਹਸਨ ਤਸਲੀਮ ਨੇ ਡਡਲੀ ਵਿੱਚ 4 ਬੱਚਿਆਂ ਦੇ ਪਿਤਾ ਮੁਹੰਮਦ ਹਾਰੂਨ ਜ਼ੇਬ ‘ਤੇ ਕੁਲ 5 ਗੋਲੀਆਂ ਚਲਾਈਆਂ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ ਸੀ।

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਹਸਨ ਤਸਲੀਮ ਦਾ ਸਾਥੀ ਗੁਰਦੀਪ ਸੰਧੂ ਵੋਕਸਵੈਗਨ ਗੋਲਫ ਗੱਡੀ ਨੂੰ ਚਲਾ ਰਿਹਾ ਸੀ, ਉਸ ਨੇ ਗੱਡੀ ਹੌਲੀ ਕਰਕੇ ਗੋਲੀ ਚਲਾਉਣ ਵਿੱਚ ਸਾਥ ਦਿੱਤਾ ਸੀ। ਮਿਸਟਰ ਜ਼ੇਬ (39) ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਆਪਣੀ ਟੈਕਸੀ ‘ਚੋਂ ਆਪਣੇ ਘਰ ਅੱਗੇ ਉੱਤਰ ਰਿਹਾ ਸੀ, ਜਦੋਂ 31 ਜਨਵਰੀ, 2021 ਨੂੰ ਦੁਪਹਿਰ 12.30 ਵਜੇ ਤੋਂ ਬਾਅਦ ਕੁਈਨਜ਼ ਕਰਾਸ ਵਿੱਚ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

Add a Comment

Your email address will not be published. Required fields are marked *