ਓਪੋਟਿਕੀ ‘ਚ ਚੱਲੀਆਂ ਗੋਲੀਆਂ, ਕਾਰ ਸਵਾਰ ਇੱਕ ਔਰਤ ਦੇ ਲੱਗੀ ਗੋਲੀ
October 24, 2023
![](http://mehakewattan.com/wp-content/uploads/2023/10/Untitled-30.png)
ਆਕਲੈਂਡ- ਓਪੋਟਿਕੀ, ਬੇ ਆਫ ਪਲੇਨਟੀ ਵਿੱਚ ਸੋਮਵਾਰ ਤੜਕਸਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਇੱਕ ਔਰਤ ਵੀ ਜ਼ਖਮੀ ਹੋਈ ਹੈ। ਪੁਲਿਸ ਦੇ ਅਨੁਸਾਰ, ਓਪੋਟਿਕੀ, ਬੇ ਆਫ ਪਲੇਨਟੀ ਵਿੱਚ ਇੱਕ ਔਰਤ ਨੂੰ ਉਸ ਦੀ ਕਾਰ ਵਿੱਚ ਹੀ ਗੋਲੀ ਮਾਰੀ ਗਈ ਹੈ। ਉੱਥੇ ਹੀ ਇਸ ਘਟਨਾ ਨੂੰ ਬਲੈਕ ਪਾਵਰ ਅਤੇ ਮੋਂਗਰੇਲ ਮੋਬ ਦੇ ਮੈਂਬਰਾਂ ਵਿਚਕਾਰ ਚੱਲ ਰਹੀ ਗੈਂਗਵਾਰ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ।ਪੁਲਿਸ ਨੂੰ ਸ਼ਨੀਵਾਰ ਨੂੰ ਦੁਪਹਿਰ 2.45 ਵਜੇ ਬੁਲਾਇਆ ਗਿਆ, ਜਦੋਂ ਇੱਕ ਔਰਤ ਬੰਦੂਕ ਦੀ ਗੋਲੀ ਨਾਲ ਜ਼ਖਮੀ ਹੋਈ ਓਪੋਟਿਕੀ ਐਂਬੂਲੈਂਸ ਸਟੇਸ਼ਨ ‘ਤੇ ਪਹੁੰਚੀ ਸੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸਦੀ ਕਾਰ ‘ਤੇ ਗੋਲੀ ਚਲਾਈ ਗਈ ਤਾਂ ਉਹ ਜ਼ਖਮੀ ਹੋ ਗਈ ਸੀ। ਉਸ ਨੂੰ ਗੰਭੀਰ ਹਾਲਤ ਵਿਚ ਵਕਾਟਾਨੇ ਹਸਪਤਾਲ ਲਿਜਾਇਆ ਗਿਆ ਸੀ।