ਕਾਰਡ ਸਕੀਮਿੰਗ ਕਰਨ ਦੇ ਅਪਰਾਧ ‘ਚ 25 ਮਹੀਨਿਆਂ ਦੀ ਕੈਦ

ਆਕਲੈਂਡ- ਸ਼ੌਕ ਦੀ ਕੋਈ ਉਮਰ ਨਹੀਂ ਹੁੰਦੀ ਪਰ ਜੇ ਇਹੀ ਸ਼ੌਕ ਅਪਰਾਧ ਦੇ ਰਾਹ ਪੈ ਜਾਵੇ ਤਾਂ ਉਸਦੀ ਉਮਰ ਜਿਆਦਾ ਸਮਾਂ ਨਹੀਂ ਹੁੰਦੀ। ਆਪਣੇ ਜੂਏ ਦੇ ਸ਼ੌਕ ਨੂੰ ਪੂਰਾ ਕਰਨ ਲਈ ਕਾਰਡ ਸਕੀਮਿੰਗ ਜਿਹੇ ਗੰਭੀਰ ਅਪਰਾਧ ਨੂੰ ਅੰਜਾਮ ਦੇਣ ਵਾਲੇ ਆਕਲੈਂਡ ਦੇ 40 ਸਾਲਾ ਵਿਅਕਤੀ ਨੂੰ 25 ਮਹੀਨਿਆਂ ਦੀ ਕੈਦ ਦੀ ਸਜਾ ਸੁਣਾਈ ਗਈ ਹੈ।
ਰੀਮਾ ਮੋਟੁ ਟਾਇਵਰੇ ਨੇ ਕਾਰਡ ਸਕੀਮਿੰਗ ਕਰਕੇ ਏਟੀਐਮ ਤੋਂ ਕਈਆਂ ਦੇ ਏ ਟੀ ਐਮ ਕਾਰਡ ਦੀ ਜਾਣਕਾਰੀ ਚੋਰੀ ਕੀਤੀ ਤੇ ਬਾਅਦ ਵਿੱਚ ਉਨ੍ਹਾਂ ਦੇ ਖਾਤਿਆਂ ਚੋਂ ਪੈਸੇ ਚੋਰੀ ਕੀਤੇ। ਇਹ ਪੈਸੇ ਉਸਨੇ ਜੂਏ ਦੀ ਆਦਤ ਨੂੰ ਪੂਰਾ ਕਰਨ ਲਈ ਵਰਤੇ। ਜਾਂਚ-ਪੜਤਾਲ ਦੌਰਾਨ ਰੀਮਾ ਕੋਲੋ 54000 ਨਕਦੀ, ਬੈਂਕ ਕਾਰਡ, ਕਈ ਮੋਬਾਇਲ ਫੋਨ ਬਰਾਮਦ ਕੀਤੇ ਸਨ। ਇਹ ਕਾਰਡ ਸਕੀਮਿੰਗ ਮਸ਼ੀਨਾਂ ਉਸਨੇ ਅਮਰੀਕਾ ਤੋਂ ਇਮਪੋਰਟ ਕੀਤੀਆਂ ਸਨ, ਜੋ ਕਿ ਗੈਰ- ਕਾਨੂੰਨੀ ਹੈ।

Add a Comment

Your email address will not be published. Required fields are marked *