ਵਿਸ਼ਵ ਕੱਪ ‘ਚ IND vs NZ ਦੌਰਾਨ Hotstar ਨੇ ਕਾਇਮ ਕੀਤਾ ਰਿਕਾਰਡ

ਡਿਜ਼ਨੀ ਦੀ ਵੀਡੀਓ ਸਟ੍ਰੀਮਿੰਗ ਸੇਵਾ Disney+ Hotstar ਨੇ 22 ਅਕਤੂਬਰ ਨੂੰ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਵਿਚ ਭਾਰਤ ਬਨਾਮ ਨਿਊਜ਼ੀਲੈਂਡ ਕ੍ਰਿਕਟ ਮੈਚ ਦੌਰਾਨ ਰਿਕਾਰਡ ਕਾਇਮ ਕੀਤਾ ਹੈ। ਇਸ ਮੁਕਾਬਲੇ ਨੂੰ ਇੱਕੋ ਵੇਲੇ ਲਗਭਗ 4.3 ਕਰੋੜ ਲੋਕਾਂ ਨੇ ਵੇਖਿਆ, ਜੋ ਗਲੋਬਲ ਸਟ੍ਰੀਮਿੰਗ ਦਰਸ਼ਕ ਰਿਕਾਰਡ ਹੈ। ਇਸ ਦੇ ਨਾਲ, ਸਟ੍ਰੀਮਿੰਗ ਪਲੇਟਫਾਰਮ ਨੇ ਇੱਕੋ ਵੇਲੇ 35 ਮਿਲੀਅਨ ਦਰਸ਼ਕਾਂ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਲਿਆ ਹੈ, ਜੋ ਕਿ ਇੱਕ ਹਫ਼ਤਾ ਪਹਿਲਾਂ 14 ਅਕਤੂਬਰ ਨੂੰ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਬਣਾਇਆ ਗਿਆ ਸੀ।

Disney+ Hotstar ਵੱਲੋਂ ਭਾਰਤ ਵਿਚ ਮੋਬਾਈਲ ਉਪਭੋਗਤਾਵਾਂ ਨੂੰ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੀ ਮੁਫ਼ਤ ਸਟ੍ਰੀਮਿੰਗ ਆਫ਼ਰ ਕੀਤੀ ਜਾ ਰਹੀ ਹੈ। ਡਿਜ਼ਨੀ+ ਹੌਟਸਟਾਰ ਨੇ ਹਾਲ ਹੀ ਵਚ ਸਮਾਪਤ ਹੋਏ ਏਸ਼ੀਆ ਕੱਪ ਟੂਰਨਾਮੈਂਟ ਨੂੰ ਵੀ ਮੋਬਾਈਲ ਡਿਵਾਈਸਾਂ ‘ਤੇ ਮੁਫ਼ਤ ਵਿਚ ਸਟ੍ਰੀਮ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੈਚ ਦੌਰਾਨ 28 ਮਿਲੀਅਨ ਸਮਕਾਲੀ ਦਰਸ਼ਕਾਂ ਦਾ ਮੀਲ ਪੱਥਰ ਹਾਸਲ ਕੀਤਾ ਗਿਆ ਸੀ, ਜੋ ਕਿ ਭਾਰਤ ਵਿੱਚ ਸ਼ਾਮਲ ਕਿਸੇ ਵੀ ਕ੍ਰਿਕਟ ਮੈਚ ਲਈ ਸਭ ਤੋਂ ਵੱਧ ਡਿਜੀਟਲ ਦਰਸ਼ਕਾਂ ਦੀ ਗਿਣਤੀ ਸੀ। 

ਡਿਜ਼ਨੀ + ਹੌਟਸਟਾਰ ਦੇ ਮੁਖੀ, ਸਜੀਤ ਸਿਵਾਨੰਦਨ ਨੇ ਉਸ ਸਮੇਂ ਕਿਹਾ ਸੀ ਕਿ ਸਾਡਾ ਮੰਨਣਾ ਹੈ ਕਿ ਏਸ਼ੀਆ ਕੱਪ ਅਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਨੂੰ ਲੋਕਾਂ ਲਈ ਉਪਲਬਧ ਕਰਵਾਉਣਾ ਦਰਸ਼ਕਾਂ ਨੂੰ ਵਧਾਉਣ ਵਿਚ ਸਾਡੀ ਮਦਦ ਕਰੇਗਾ।”

Add a Comment

Your email address will not be published. Required fields are marked *