ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 229 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 20ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 229 ਦੌੜਾਂ ਨਾਲ ਹਰਾਇਆ।  ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ 50 ਓਵਰਾਂ ‘ਚ 7 ਵਿਕਟਾਂ ਗੁਆ ਕੇ 399 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਲਈ ਹੈਨਰਿਕ ਕਲਾਸੇਨ ਨੇ 109 ਦੌੜਾਂ, ਰੀਜ਼ਾ ਹੈਨਡ੍ਰਿਕਸ ਨੇ 85 ਦੌੜਾਂ,ਰਾਸੀ ਵੈਨ ਡੇਰ ਡੁਸੇਨ ਨੇ 60 ਦੌੜਾਂ, ਏਡਨ ਮਾਰਕਰਮ ਨੇ 42 ਦੌੜਾਂ, ਮਾਰਕੋ ਜੈਨਸਨ ਨੇ 75 ਦੌੜਾਂ, ਡੇਵਿਡ ਮਿਲਰ ਨੇ 5 ਦੌੜਾਂ ਤੇ ਕਵਿੰਟਨ ਡੀ ਕਾਕ ਨੇ 4 ਦੌੜਾਂ  ਬਣਾਈਆਂ। ਇੰਗਲੈਂਡ ਲਈ ਰਿਸੇ ਟੋਪਲੇ ਨੇ 3, ਗੁਸ ਐਟਕਿੰਸਨ ਨੇ 2 ਤੇ ਆਦਿਲ ਰਾਸ਼ਿਦ ਨੇ 2 ਵਿਕਟਾਂ ਲਈਆਂ। 

ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਇਂਗਲੈਂਡ ਵਲੋਂ ਜੌਨੀ ਬੇਅਰਸਟੋ 10 ਦੌੜਾਂ, ਜੋ ਰੂਟ 2 ਦੌੜਾਂ, ਡੇਵਿਡ ਮਿਲਾਨ 6 ਦੌੜਾਂ, ਬੇਨ ਸਟੋਕਸ 5 ਦੌੜਾਂ, ਜੋਸ ਬਟਲਰ 15 ਦੌੜਾਂ, ਹੈਰੀ ਬਰੁੱਕ 17 ਦੌੜਾਂ ਬਣਾ ਆਊਟ ਹੋਏ। ਦੱਖਣੀ ਅਫਰੀਕਾ ਵਲੋਂ ਲੁੰਗੀ ਐਨਗਿਡੀ ਨੇ 2, ਮਾਰਕੋ ਜੈਨਸਨ ਨੇ 2, ਕਗਿਸੋ ਰਬਾਡਾ ਨੇ 1 ਤੇ ਗੇਰਾਲਡ ਕੋਏਟਜ਼ੀ ਨੇ 3 ਤੇ ਕੇਸ਼ਵ ਮਹਾਰਾਜ ਨੇ 1 ਵਿਕਟਾਂ ਲਈਆਂ।

Add a Comment

Your email address will not be published. Required fields are marked *