ਕ੍ਰਿਸ ਗੇਲ ਪੁੱਜੇ ਜਲੰਧਰ, ਪੰਜਾਬ ਸਰਕਾਰ ਵਲੋਂ ਸਪੋਰਟਸ ਯੂਨੀਵਰਿਸਟੀ ਬਣਾਉਣ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਜਲੰਧਰ- ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਅਤੇ ਦੋ ਵਾਰ ਟੀ-20 ਵਿਸ਼ਵ ਕੱਪ ਜੇਤੂ ਖਿਡਾਰੀ ਕ੍ਰਿਸ ਗੇਲ ਅੱਜ ਜਲੰਧਰ ਪਹੁੰਚੇ। ਉਹ ਇਕ ਨਿੱਜੀ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਜਲੰਧਰ ਆਏ ਹਨ। ਇਸ ਦੌਰਾਨ ਉਨ੍ਹਾਂ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਮੌਜੂਦ ਰਹੇ। ਜਲੰਧਰ ‘ਚ ਬੈਟ ਬਣਾਉਣ ਵਾਲੀ ਕੰਪਨੀ ‘ਚ ਕ੍ਰਿਸ ਗੇਲ ਪਹੁੰਚੇ। ਜਲੰਧਰ ਪਹੁੰਚ ਕੇ ਕ੍ਰਿਸ ਗੇਲ ਨੇ ਕੰਪਨੀ ਪ੍ਰਬੰਧਕਾਂ ਤੋਂ ਕ੍ਰਿਕਟ ਦੇ ਸਮਾਨ ਨਾਲ ਜੁੜੀ ਜਾਣਕਾਰੀ ਲਈ। ਉਨ੍ਹਾਂ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਬਾਰੇ ਵੀ ਪੁੱਛਿਆ।

ਵਿਧਾਇਕ ਸ਼ੀਤਲ ਅੰਗੁਰਾਲ ਨੇ ਕ੍ਰਿਸ ਗੇਲ ਨੂੰ ਦੱਸਿਆ ਕਿ ਪੰਜਾਬ ਸਰਕਾਰ ਜਲੰਧਰ ‘ਚ ਸਪੋਰਟਸ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ‘ਤੇ ਕ੍ਰਿਸ ਗੇਲ (Chris Gayle) ਨੇ ਪੰਜਾਬ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਇਕ ਚੰਗਾ ਕਦਮ ਹੈ। ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਮੋੜਨ ਦੀ ਬਜਾਏ ਮਾਰਗਦਰਸ਼ਨ ਕੀਤਾ ਜਾਵੇਗਾ। ਗੇਲ ਨੇ ਇਸ ਦੌਰਾਨ ਸ਼ੋਅਰੂਮ ਦਾ ਉਦਘਾਟਨ ਕੀਤਾ। ਫੈਨਜ਼ ਕ੍ਰਿਸ ਗੇਲ ਨੂੰ ਦੇਖਣ ਲਈ ਬਹੁਤ ਉਤਸੁਕ ਸਨ। 

‘ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਮਸ਼ਹੂਰ ਹਨ ਕ੍ਰਿਸ ਗੇਲ

ਜ਼ਿਕਰਯੋਗ ਹੈ ਕਿ ਕ੍ਰਿਸ ਗੇਲ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਉਹ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ‘ਚ ਖੇਡਦਾ ਹੈ। ਉਹ ਟੀ-20 ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਅਤੇ ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਹੈ। ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਗੇਲ ਦੇ ਨਾਂ ਹੈ।

Add a Comment

Your email address will not be published. Required fields are marked *