ਐੱਸ. ਐੱਲ. ਨਰਾਇਣਨ ਬਣੇ MPL ਇੰਡੀਅਨ ਚੈੱਸ ਟੂਰ ਦੇ ਜੇਤੂ

ਨਵੀਂ ਦਿੱਲੀ – ਚੈਂਪੀਅਨ ਚੈੱਸ ਟੂਰ ‘ਚ ਜਗ੍ਹਾ ਬਣਾਉਣ ਲਈ ਆਯੋਜਿਤ ਕੀਤੇ ਗਏ ਐੱਮ. ਪੀ. ਐੱਲ. ਇੰਡੀਅਨ ਚੈੱਸ ਟੂਰ ‘ਚ ਆਖਰੀ ਸਮੇਂ ਤੱਕ ਗ੍ਰੈਂਡ ਮਾਸਟਰ ਅਰਵਿੰਦ ਚਿਦਾਂਬਰਮ ਅਤੇ ਐੱਸ. ਐੱਲ. ਨਰਾਇਣਨ ਦਰਮਿਆਨ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ‘ਚ ਐੱਸ.ਐੱਲ. ਨਾਰਾਇਣਨ ਅੰਤ ਵਿੱਚ ਇੱਕ ਬਿਹਤਰ ਟਾਈਬ੍ਰੇਕ ਦੇ ਕਾਰਨ ਇਹ ਖ਼ਿਤਾਬ ਜਿੱਤਣ ‘ਚ ਸਫਲ ਰਹੇ। । ਕੁੱਲ 15 ਰਾਊਂਡ ਤੋਂ ਬਾਅਦ, ਦੋਵੇਂ ਖਿਡਾਰੀ 28 ਅੰਕ ਬਣਾ ਸਕੇ, ਫਿਰ ਇਸ ਸਥਿਤੀ ਵਿੱਚ ਜੇਤੂ ਦਾ ਫੈਸਲਾ ਵਿਅਕਤੀਗਤ ਸਕੋਰ ਦੇ ਅਧਾਰ ‘ਤੇ ਕੀਤਾ ਜਾਣਾ ਸੀ ਅਤੇ ਦੋਵਾਂ ਦਰਮਿਆਨ ਮੁਕਾਬਲੇ ਨੂੰ ਨਰਾਇਣਨ ਨੇ ਜਿੱਤਿਆ।

ਇਸ ਲਈ ਉਹ ਜੇਤੂ ਬਣਨ ਵਿੱਚ ਕਾਮਯਾਬ ਰਿਹਾ ਅਤੇ ਅਰਵਿੰਦ ਉਪ ਜੇਤੂ ਰਿਹਾ। ਹੋਰਨਾਂ ਖਿਡਾਰੀਆਂ ਵਿੱਚ 25 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ ਅਧਿਬਾਨ ਭਾਸਕਰਨ ਤੀਜੇ ਤਾਂ ਮਿੱਤਰਭਾ ਗੁਹਾ ਚੌਥੇ ਸਥਾਨ ‘ਤੇ ਰਿਹਾ। 24 ਅੰਕ ਹਾਸਲ ਕਰਨ ਤੋਂ ਬਾਅਦ ਸਿਖਰਲਾ ਦਰਜਾ ਪ੍ਰਾਪਤ ਵਿਦਿਤ ਗੁਜਰਾਤੀ ਪੰਜਵੇਂ ਅਤੇ ਨਿਹਾਲ ਸਰੀਨ ਛੇਵੇਂ ਸਥਾਨ ‘ਤੇ ਰਹੇ। ਇਸ ਜਿੱਤ ਨਾਲ ਐਸ. ਐਲ. ਨਰਾਇਣਨ ਨੂੰ ਆਗਾਮੀ ਚੈਂਪੀਅਨਜ਼ ਸ਼ਤਰੰਜ ਟੂਰ ਵਿੱਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸਮੇਤ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਖ਼ਿਲਾਫ਼ ਖੇਡਣ ਦਾ ਮੌਕਾ ਮਿਲੇਗਾ।

Add a Comment

Your email address will not be published. Required fields are marked *