ਪਾਕਿ-ਅਫਗਾਨ ਦਰਮਿਆਨ ਮੁਕਾਬਲਾ ਅੱਜ, ਭਾਰਤ ਦੀਆਂ AFG ਦੀ ਜਿੱਤ ਤੋਂ ਉਮੀਦਾਂ

 ਏਸ਼ੀਆ ਕੱਪ 2022 ਦੇ ਸੁਪਰ-4 ਦੇ ਚੌਥੇ ਮੈਚ ‘ਚ ਅੱਜ ਯੂ. ਏ. ਈ. ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਪਾਕਿਸਤਾਨ ਤੇ ਅਫਗਾਨਿਸਤਾਨ ਦਰਮਿਆਨ ਕ੍ਰਿਕਟ ਮੈਚ ਖੇਡਿਆ ਜਾਵੇਗਾ। ਸ਼ਾਰਜਾਹ ਦੇ ਮੈਦਾਨ ‘ਤੇ ਹੋਣ ਵਾਲੇ ਇਸ ਮੁਕਾਬਲੇ ‘ਚ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦੀਆਂ ਦੁਆਵਾਂ ਅਫਗਾਨਿਸਤਾਨ ਦੇ ਨਾਲ ਹੋਣਗੀਆਂ, ਕਿਉਂਕਿ ਉਸ ਦੀ ਜਿੱਤ ‘ਤੇ ਭਾਰਤ ਦੀਆਂ ਫਾਈਨਲ ਦੀਆਂ ਉਮੀਦਾਂ ਟਿੱਕੀਆਂ ਹਨ। 

ਜੇਕਰ ਅਫਗਾਨਿਸਤਾਨ ਜਿੱਤ ਜਾਂਦਾ ਹੈ ਤਾਂ ਭਾਰਤ ਨੂੰ 9 ਦਸੰਬਰ ਨੂੰ ਸ਼੍ਰੀਲੰਕਾ-ਪਾਕਿਸਤਾਨ ਮੁਕਾਬਲੇ ‘ਚ ਸ਼੍ਰੀਲੰਕਾ ਦੀ ਜਿੱਤ ਦੀ ਦੁਆ ਕਰਨੀ ਹੋਵੇਗੀ। ਪਾਕਿਸਤਾਨ ਦੀਆਂ 2 ਹਾਰ ਦੇ ਬਾਅਦ ਹੀ ਭਾਰਤ ਫਾਈਨਲ ‘ਚ ਪੁੱਜ ਸਕੇਗਾ। ਜੇਕਰ ਪਾਕਿਸਾਤਨ ਅੱਜ ਦਾ ਮੁਕਾਬਲਾ ਜਿੱਤ ਜਾਂਦਾ ਹੈ ਤਾਂ ਭਾਰਤ ਫਾਈਨਲ ਦੀ ਰੇਸ ਤੋਂ ਬਾਹਰ ਹੋ ਜਾਵੇਗਾ। ਦੋਵੇਂ ਟੀਮਾਂ ਏਸ਼ੀਆ ਕੱਪ ‘ਚ ਪਹਿਲੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ।

ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ ਇਲੈਵਨ

ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਕਰੀਮ ਜਨਤ, ਰਾਸ਼ਿਦ ਖਾਨ, ਸਮੀਉੱਲ੍ਹਾ ਸ਼ਿਨਵਾਰੀ, ਨਵੀਨ-ਉਲ-ਹੱਕ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ

ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਫਖਰ ਜ਼ਮਾਨ, ਖੁਸ਼ਦਿਲ ਸ਼ਾਹ, ਆਸਿਫ ਅਲੀ, ਮੁਹੰਮਦ ਨਵਾਜ਼, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਹਰਿਸ ਰਾਊਫ, ਮੁਹੰਮਦ ਹਸਨੈਨ, ਨਸੀਮ ਸ਼ਾਹ

Add a Comment

Your email address will not be published. Required fields are marked *