IPL Playoffs ਤੋਂ ਪਹਿਲਾਂ ਆਪਣੇ ਦੇਸ਼ ਪਰਤ ਜਾਵੇਗਾ ਇਹ ਖਿਡਾਰੀ

ਨਵੀਂ ਦਿੱਲੀ: ਫਿਟਨੈੱਸ ਦੇ ਸਮੱਸਿਆ ਨਾਲ ਜੂਝ ਰਹੇ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਚੇਨਈ ਸੁਪਰ ਕਿੰਗਜ਼ ਦੇ ਆਖਰੀ ਲੀਗ ਮੈਚ ਤੋਂ ਬਾਅਦ ਆਪਣੇ ਦੇਸ਼ ਪਰਤ ਜਾਣਗੇ। ਉਨ੍ਹਾਂ ਵੱਲੋਂ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਉਹ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਏਸ਼ੇਜ਼ ਸੀਰੀਜ਼ ਦੀ ਤਿਆਰੀ ਲਈ ਆਪਣਾ ਸਮਾਂ ਲੈ ਸਕਣ। 

ESPNcricinfo ਦੀ ਰਿਪੋਰਟ ਦੇ ਅਨੁਸਾਰ, ਸਟੋਕਸ ਸ਼ਨੀਵਾਰ ਸ਼ਾਮ ਨੂੰ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਆਖ਼ਰੀ ਲੀਗ ਮੈਚ ਤੋਂ ਬਾਅਦ ਯੂ.ਕੇ. ਪਰਤਣਗੇ। ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਏਸ਼ੇਜ਼ ਸੀਰੀਜ਼ 16 ਜੂਨ ਤੋਂ ਸ਼ੁਰੂ ਹੋਵੇਗੀ। ਇੰਗਲੈਂਡ ਏਸ਼ੇਜ਼ ਦੀ ਤਿਆਰੀ ਵਿਚ 1 ਜੂਨ ਤੋਂ ਲਾਰਡਸ ਵਿਚ ਆਇਰਲੈਂਡ ਦੇ ਖ਼ਿਲਾਫ਼ ਇੱਕਮਾਤਰ ਟੈਸਟ ਵੀ ਖੇਡੇਗਾ।

31 ਸਾਲਾ ਆਲਰਾਊਂਡਰ ਨੂੰ ਦਸੰਬਰ 2022 ਦੀ ਨਿਲਾਮੀ ਵਿਚ ਚੇਨਈ ਸੁਪਰ ਕਿੰਗਜ਼ ਨੇ 16.25 ਕਰੋੜ ਰੁਪਏ ਵਿਚ ਖਰੀਦਿਆ ਸੀ। ਉਸ ਨੇ ਚੇਨਈ ਲਈ ਸਿਰਫ਼ ਦੋ ਮੈਚ ਖੇਡੇ ਜਿਸ ਵਿਚ ਉਸ ਨੇ 7 ਅਤੇ 8 ਦੌੜਾਂ ਬਣਾਈਆਂ। ਉਸ ਨੇ ਸਿਰਫ ਇਕ ਓਵਰ ਸੁੱਟਿਆ ਜਿਸ ਵਿਚ ਉਸ ਨੇ 18 ਦੌੜਾਂ ਦਿੱਤੀਆਂ। 

Add a Comment

Your email address will not be published. Required fields are marked *