ਅਮਰੀਕਾ ‘ਚ ਹੋਈ ਗੋਲੀਬਾਰੀ ਦੌਰਾਨ 19 ਸਾਲਾ ਬੰਦੂਕਧਾਰੀ ਸਣੇ 4 ਲੋਕਾਂ ਦੀ ਮੌਤ

ਟੋਪੇਨਿਸ਼- ਮੱਧ ਵਾਸ਼ਿੰਗਟਨ ਵਿੱਚ ਵੀਰਵਾਰ ਨੂੰ ਇੱਕ 19 ਸਾਲਾ ਬੰਦੂਕਧਾਰੀ ਨੇ 4 ਲੋਕਾਂ ਨੂੰ ਗੋਲੀ ਮਾਰ ਦਿੱਤੀ, ਜਿਸ ਵਿੱਚ 3 ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਟੋਪੇਨਿਸ਼ ਪੁਲਸ ਦੇ ਮੁਖੀ ਜੌਹਨ ਕਲੇਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਵਿਅਕਤੀ ਨੇ ਸਵੇਰੇ 5 ਵਜੇ ਦੇ ਕਰੀਬ ਇੱਥੇ ਇੱਕ ਘਰ ਵਿੱਚ ਇੱਕ 13 ਸਾਲਾ ਲੜਕੇ ਅਤੇ 18 ਅਤੇ 21 ਸਾਲ ਦੀਆਂ 2 ਲੜਕੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਹਮਲਾਵਰ ਨੇ ਇਕ ਹੋਰ 21 ਸਾਲਾ ਨੌਜਵਾਨ ਨੂੰ ਵੀ ਗੋਲੀ ਮਾਰੀ। ਨੌਜਵਾਨ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਮੁਖੀ ਮੁਤਾਬਕ ਗੋਲੀਬਾਰੀ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਲੈਰੀ ਨੇ ਕਿਹਾ, “ਇਸ ਅਪਰਾਧ ਦੇ ਪਿੱਛੇ ਦਾ ਮਕਸਦ ਅਜੇ ਵੀ ਅਣਜਾਣ ਹੈ। ਟੋਪੇਨਿਸ਼ ਪੁਲਸ ਵਿਭਾਗ ਖੇਤਰ ਦੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਦੇ ਸਹਿਯੋਗ ਨਾਲ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।’ ਟੋਪੇਨਿਸ਼ ਦੀ ਆਬਾਦੀ ਲਗਭਗ 8,600 ਹੈ ਅਤੇ ਇਹ ‘ਯਾਕਾਮਾ ਇੰਡੀਅਨ ਰਿਜ਼ਰਵੇਸ਼ਨ’ ‘ਚ ਸਥਿਤ ਹੈ।

Add a Comment

Your email address will not be published. Required fields are marked *