ਗਾਇਕ ਸਿੱਪੀ ਗਿੱਲ ’ਤੇ ਮੋਹਾਲੀ ’ਚ ਦਰਜ ਹੋਈ ਐੱਫ. ਆਈ. ਆਰ.
October 19, 2023
![](http://mehakewattan.com/wp-content/uploads/2023/10/2023_10image_13_52_56352364114-ll.jpg)
ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਪੀ ਗਿੱਲ ’ਤੇ ਹੋਮਲੈਂਡ ਸੁਸਾਇਟੀ ਨਜ਼ਦੀਕ ਇਕ ਵਿਅਕਤੀ ਦੀ ਕੁੱਟਮਾਰ ਦਾ ਇਲਜ਼ਾਮ ਲੱਗਾ ਹੈ। ਇਸ ਸਬੰਧੀ ਮੋਹਾਲੀ ਪੁਲਸ ਨੇ ਸਿੱਪੀ ਗਿੱਲ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਐੱਫ. ਆਈ. ਆਰ. ’ਚ ਦੋਸ਼ ਲਗਾਇਆ ਗਿਆ ਹੈ ਕਿ ਸਿੱਪੀ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕੁੱਟਮਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਦੱਸ ਦੇਈਏ ਕਿ ਇਸ ਵਿਵਾਦ ’ਤੇ ਸਿੱਪੀ ਗਿੱਲ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸਿੱਪੀ ਗਿੱਲ ਨੇ ਇੰਸਟਾਗ੍ਰਾਮ ’ਤੇ ਕੁਝ ਘੰਟੇ ਪਹਿਲਾਂ ਹੀ ਇਕ ਰੀਲ ਸਾਂਝੀ ਕੀਤੀ ਹੈ, ਜਿਸ ਦੀ ਬੈਕਗਰਾਊਂਡ ’ਚ ਉਸ ਦਾ ਨਵਾਂ ਗੀਤ ‘ਚੁੱਪ ਪੰਜਾਬ ਸਿਆਂ’ ਸੁਣਾਈ ਦੇ ਰਿਹਾ ਹੈ।