ਮੂਸੇਵਾਲਾ ਦੇ ਅਕਾਊਂਟ ਤੋਂ ਨਵੀਂ ਪੋਸਟ ਵਾਇਰਲ, ਲਿਖਿਆ- ਅਜਿਹਾ ਗੁਲਾਬ, ਜੋ ਪੱਕੀ ਜ਼ਮੀਨ ਦਾ ਸੀਨਾ ਪਾੜ ਕੇ ਉੱਗਿਆ

ਜਲੰਧਰ : ਮਰਹੂਮ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ ਪਰ ਉਹ ਹਾਲੇ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਸਿੱਧੂ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ। ਹਾਲ ਹੀ ‘ਚ ਮੂਸੇਵਾਲਾ ਦੇ ਅਧਿਕਾਰਤ ਅਕਾਊਂਟ ‘ਤੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਦੀ ਕੈਪਸ਼ਨ ਪੜ੍ਹ ਕੇ ਫੈਨਜ਼ ਕਾਫ਼ੀ ਭਾਵੁਕ ਹੋ ਰਹੇ ਹਨ। ਮੂਸੇਵਾਲਾ ਦੇ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਨਵੀਂ ਤਸਵੀਰ ਦੀ ਕੈਪਸ਼ਨ ‘ਚ ਲਿਖਿਆ ਹੈ, ‘ਅਜਿਹਾ ਗੁਲਾਬ ਦਾ ਫੁੱਲ ਜੋ ਪੱਕੀ ਜ਼ਮੀਨ ਦਾ ਸੀਨਾ ਪਾੜ ਉੱਗਿਆ।’ ਇਸ ਪੋਸਟ ‘ਤੇ ਮੂਸੇਵਾਲਾ ਦੇ ਫੈਨਜ਼ ਖੂਬ ਕੁਮੈਂਟ ਕਰ ਰਹੇ ਹਨ। ਉਥੇ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਅਧਿਕਾਰਤ ਅਕਾਊਂਟ ਉੱਪਰ ਆਪਣੇ ਪੁੱਤਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਲਿਖਿਆ, ‘ਜਸਟਿਸ ਫਾਰ ਸਿੱਧੂ ਮੂਸੇਵਾਲਾ’। 

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਪੂਰੀ ਦੁਨੀਆ ਦਾ ਚਹੇਤਾ ਗਾਇਕ ਸੀ। ਉਨ੍ਹਾਂ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰਾਂ ਨੇ ਦਿਨ ਦਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਦੀ ਮੌਤ ਨੂੰ ਇੱਕ ਸਾਲ ਹੋਣ ਨੂੰ ਆਇਆ ਹੈ ਪਰ ਹਾਲੇ ਵੀ ਕਾਤਲ ਪੁਲਸ ਦੇ ਸ਼ਿਕੰਜੇ ਤੋਂ ਬਾਹਰ ਹੈ। ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਹੈ, ਜੋ ਕਿ ਇਸ ਸਮੇਂ ਫਰਾਰ ਹੈ।

Add a Comment

Your email address will not be published. Required fields are marked *