ਭਾਰਤ-ਪਾਕਿ ਸਰਹੱਦ ‘ਤੇ ਰਿਟਰੀਟ ਸੈਰਾਮਨੀ ਦਾ ਬਦਲਿਆ ਸਮਾਂ

ਫਾਜ਼ਿਲਕਾ : ਭਾਰਤ-ਪਾਕਿਸਤਾਨ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਨੂੰ ਸਨਮਾਨਜਨਕ ਢੰਗ ਨਾਲ ਉਤਾਰਨ ਲਈ ਰਿਟਰੀਟ ਸੈਰਾਮਨੀ ਦਾ ਸਮਾਂ ਹੁਣ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ। ਇਹ ਸਮਾਂ 15 ਨਵੰਬਰ ਤੱਕ ਰਹੇਗਾ। ਬੀਐੱਸਐੱਫ ਦੇ ਸੂਤਰਾਂ ਮੁਤਾਬਕ ਮੌਸਮ ’ਚ ਤਬਦੀਲੀ ਕਾਰਨ ਸਮਾਂ 5:30 ਵਜੇ ਤੋਂ ਬਦਲ ਕੇ 5:00 ਵਜੇ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਰਿਟਰੀਟ ਦੇਖਣ ਵਾਲੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਉਹ ਆਪਣੇ ਆਧਾਰ ਕਾਰਡ ਲੈ ਕੇ ਸ਼ਾਮ 4:45 ਵਜੇ ਭਾਰਤ-ਪਾਕਿ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ’ਤੇ ਪਹੁੰਚਣ।

Add a Comment

Your email address will not be published. Required fields are marked *