ਨਵੇਂ ਸਾਲ ਤੋਂ ਪਹਿਲੀ ਸ਼ਾਮ ਹੁੱਲੜਬਾਜ਼ੀ ਕਰਨ ਵਾਲੇ ਸਾਵਧਾਨ! ਪੁਲਸ ਵਿਭਾਗ ਕਰੇਗਾ ਸਖ਼ਤੀ

ਲੁਧਿਆਣਾ : ਨਵੇਂ ਸਾਲ ਨੂੰ ਸ਼ੁਰੂ ਹੋਣ ’ਚ ਸਿਰਫ 3 ਦਿਨ ਹੀ ਬਚੇ ਹਨ। 31 ਦਸੰਬਰ ਦੀ ਰਾਤ ਮਤਲਬ ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਜਿੱਥੇ ਸ਼ਹਿਰ ’ਚ ਹੋਟਲ, ਰੈਸਟੋਰੈਂਟ, ਕਲੱਬ ਆਦਿ ‘ਚ ਪੂਰੀ ਧੁੰਮ ਰਹਿੰਦੀ ਹੈ, ਉੱਥੇ ਅਜਿਹੇ ਲੋਕਾਂ ਦੀ ਕਮੀ ਵੀ ਨਹੀਂ ਹੁੰਦੀ, ਜੋ ਸ਼ਰਾਬ ਪੀ ਕੇ ਸੜਕਾਂ ’ਤੇ ਖ਼ਤਰਨਾਕ ਡਰਾਈਵਿੰਗ ਜਾਂ ਹੁੱਲੜਬਾਜ਼ੀ ਕਰਦੇ ਹਨ। ਅਜਿਹੇ ਲੋਕਾਂ ਨਾਲ ਨਜਿੱਠਣ ਲਈ ਸ਼ਹਿਰ ਦੀ ਪੁਲਸ ਨੇ ਪੂਰੀ ਤਿਆਰੀ ਕਰ ਲਈ ਹੈ। ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਸ਼ਹਿਰ ’ਚ ਸ਼ਰਾਬ ਪੀ ਕੇ ਡਰਾਈਵਿੰਗ, ਖ਼ਤਰਨਾਕ ਡਰਾਈਵਿੰਗ ਜਾਂ ਹੁੱਲੜਬਾਜ਼ੀ ਕਰਨ ਵਾਲੇ ਮਨਚਲਿਆਂ ’ਤੇ ਲਗਾਮ ਕੱਸਣ ਲਈ ਟ੍ਰੈਫਿਕ ਪੁਲਸ ਅਤੇ ਥਾਣਾ ਪੁਲਸ ਨੂੰ ਸੁਚੇਤ ਕੀਤਾ ਗਿਆ ਹੈ।

ਟ੍ਰੈਫਿਕ ਪੁਲਸ ਦੇ ਨਾਲ-ਨਾਲ ਥਾਣਾ ਪੁਲਸ ਨੂੰ ਵੀ ਆਲਕੋਮੀਟਰ ਮੁਹੱਈਆ ਕਰਵਾਏ ਗਏ ਹਨ ਤਾਂ ਕਿ ਸ਼ਰਾਬ ਪੀ ਕੇ ਹੁੜਦੰਗ ਮਚਾਉਣ ਵਾਲਿਆਂ ’ਤੇ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਕੁੜੀਆਂ ਨਾਲ ਛੇੜਛਾੜ ਨਾ ਹੋਵੇ, ਇਸ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਦੀ ਫੜ੍ਹੋ-ਫੜ੍ਹੀ ਲਈ ਮੈਰਿਜ ਪੈਲਸਾਂ ਦੇ ਬਾਹਰ ਖ਼ਾਸ ਤੌਰ ’ਤੇ ਨਾਕਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਤੋਂ ਟ੍ਰੈਫਿਕ ਪੁਲਸ ਲਗਾਤਾਰ ਰੋਜ਼ਾਨਾ ਦਰਜਨਾਂ ਵਿਅਕਤੀਆਂ ਦੇ ਚਲਾਨ ਕਰ ਰਹੀ ਹੈ, ਜੋ ਡਰਾਈਵਿੰਗ ਦੇ ਸਮੇਂ ਨਸ਼ੇ ਦੀ ਹਾਲਤ ’ਚ ਸਨ। ਇਸ ਦੇ ਨਾਲ ਹੀ ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਵੀ ਪੁਲਸ ਵਿਭਾਗ ਕੋਈ ਜ਼ੋਖ਼ਮ ਨਹੀਂ ਉਠਾਉਣਾ ਚਾਹੁੰਦਾ ਅਤੇ ਜਸ਼ਨ ਦੌਰਾਨ ਸ਼ਰਾਬ ਦਾ ਤੜਕਾ ਲਗਾਉਣ ਵਾਲੇ ਲੋਕਾਂ ’ਤੇ ਪੂਰੀ ਸਖ਼ਤੀ ਵਰਤੀ ਜਾਵੇਗੀ।

ਏ. ਡੀ. ਸੀ. ਪੀ. ਟ੍ਰੈਫਿਕ ਸਮੀਰ ਵਰਮਾ ਦਾ ਕਹਿਣਾ ਹੈ ਕਿ ਲੋਕ ਮਰਿਆਦਾ ’ਚ ਰਹਿ ਕੇ ਹੀ ਨਵੇਂ ਸਾਲ ਦਾ ਜਸ਼ਨ ਮਨਾਉਣ। ਜੇਕਰ ਕਿਸੇ ਵੀ ਵਿਅਕਤੀ ਨੇ ਨਵੇਂ ਸਾਲ ਤੋਂ ਪਹਿਲਾਂ ਸ਼ਾਮ ਨੂੰ ਕਾਨੂੰਨ ਵਿਵਸਥਾ ਭੰਗ ਕਰਨ ਦਾ ਯਤਨ ਕੀਤਾ ਜਾਂ ਰੈਸ਼ ਡਰਾਈਵਿੰਗ, ਡ੍ਰੰਕਨ ਡ੍ਰਾਈਵਿੰਗ ਅਤੇ ਛੇੜਖਾਨੀ ਕੀਤੀ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Add a Comment

Your email address will not be published. Required fields are marked *