ਮਣੀਪੁਰੀ ਵਿਦਿਆਰਥੀਆਂ ਦੇ ਕਤਲ ਦਾ ਮਾਸਟਰਮਾਈਂਡ ਗ੍ਰਿਫਤਾਰ

ਨਵੀਂ ਦਿੱਲੀ  ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਦੋ ਲਾਪਤਾ ਮਣੀਪੁਰੀ ਵਿਦਿਆਰਥੀਆਂ ਦੇ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਹੋਣ ਦੇ ਸ਼ੱਕ ਵਿਚ ਪੁਣੇ ਤੋਂ ਇਕ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਵਿਦਿਆਰਥੀਆਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਦੀ ਵਿਸ਼ੇਸ਼ ਟੀਮ ਨੇ ਪਾਓਲੁਨਮਾਂਗ ਨੂੰ ਬੁੱਧਵਾਰ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ’ਚ ਪੇਸ਼ ਕਰਨ ਲਈ ਉਸਨੂੰ ਗੁਹਾਟੀ ਲੈ ਗਈ।

ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ 16 ਅਕਤੂਬਰ ਤੱਕ ਸੀ. ਬੀ. ਆਈ. ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਕੇਂਦਰੀ ਏਜੰਸੀ ਨੇ ਇਕ ਅਕਤੂਬਰ ਨੂੰ ਮਾਮਲੇ ’ਚ ਦੋ ਵਿਅਕਤੀਆਂ ਪਾਓਮਿਨਲੁਨ ਹਾਓਕਿਪ, ਸਮਾਲਸਾਮ ਹਾਓਕਿਪ ਅਤੇ ਦੋ ਔਰਤਾਂ ਲਹਿੰਗਨੇਈਚੋਂਗ ਬੈਤੇਕੁਕੀ, ਟਿਨਨੇਈਲਿੰਗ ਹੇਂਥਾਂਗ ਨੂੰ ਗ੍ਰਿਫਤਾਰ ਕੀਤਾ ਸੀ। ਫਿਜ਼ਾਮ ਹੇਮਨਜੀਤ (20) ਅਤੇ ਹਿਜ਼ਾਮ ਲਿਨਥੋਇੰਗੰਬੀ (17) 6 ਜੁਲਾਈ ਨੂੰ ਲਾਪਤਾ ਹੋ ਗਏ। ਕਥਿਤ ਤੌਰ ’ਤੇ ਉਨ੍ਹਾਂ ਦੀਆਂ ਲਾਸ਼ਾਂ ਵਾਲੀਆਂ ਤਸਵੀਰਾਂ 25 ਸਤੰਬਰ ਨੂੰ ਸਾਹਮਣੇ ਆਈਆਂ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਮਣੀਪੁਰ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ।

Add a Comment

Your email address will not be published. Required fields are marked *