ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਦੇ ਬ੍ਰਹਮਾ ਮੰਦਰ ’ਚ ਕੀਤੀ ਪੂਜਾ
June 2, 2023
ਅਜਮੇਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ ਪਹੁੰਚੇ ਅਤੇ ਬ੍ਰਹਮਾ ਮੰਦਰ ’ਚ ਪੂਜਾ ਕੀਤੀ। ਰਾਜਸਥਾਨ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਤੀਰਥ ਨਗਰੀ ਪੁਸ਼ਕਰ ਪਹੁੰਚੇ। ਇਸ ਤੋਂ ਪਹਿਲਾਂ ਮੋਦੀ ਨਵੀਂ ਦਿੱਲੀ ਤੋਂ ਵਿਸ਼ੇਸ਼ ਉਡਾਣ ਰਾਹੀਂ ਕਿਸ਼ਨਗੜ੍ਹ ਹਵਾਈ ਅੱਡੇ ’ਤੇ ਉੱਤਰੇ ਅਤੇ ਉਥੋਂ ਉਹ ਹੈਲੀਕਾਪਟਰ ਰਾਹੀਂ ਤੀਰਥ ਨਗਰ ਪੁਸ਼ਕਰ ਪੁੱਜੇ। ਪ੍ਰਧਾਨ ਮੰਤਰੀ ਮੋਦੀ ਨੇ ਪੁਸ਼ਕਰ ਦੇ ਬ੍ਰਹਮਾ ਮੰਦਰ ’ਚ ਪੂਜਾ ਕੀਤੀ ਅਤੇ ਫਿਰ ਹੈਲੀਕਾਪਟਰ ਰਾਹੀਂ ਜੈਪੁਰ-ਅਜਮੇਰ ਹਾਈਵੇ ’ਤੇ ਕਾਇੜ ਵਿਸ਼ਰਾਮ ਘਰ ਲਈ ਰਵਾਨਾ ਹੋਏ ਜਿੱਥੇ ਉਹ ਇਕ ਜਨਤਕ ਸਭਾ ਨੂੰ ਸੰਬੋਧਨ ਕਰਨਗੇ।

