ਭਾਰਤ ਨੇ ਚੰਨ ’ਤੇ ਜਾਣਬੁੱਝ ਕੇ ਆਪਣੇ ਸਪੇਸ ਕ੍ਰਾਫਟ ਨੂੰ ਕੀਤਾ ਸੀ ਕ੍ਰੈਸ਼

ਕੀ ਤੁਸੀਂ ਜਾਣਦੇ ਹੋ ਕਿ ਇਸਰੋ ਨੇ ਸਾਲ 2019 ਦੇ ਚੰਦਰਯਾਨ-2 ਦੀ ਲਾਂਚਿੰਗ ਤੋਂ ਪਹਿਲਾਂ ਇਕ ਹੋਰ ਚੰਦਰਯਾਨ ਭੇਜਿਆ ਸੀ, ਜਿਸ ਨੂੰ ਜਾਣਬੁੱਝ ਕੇ ਨਸ਼ਟ ਕਰ ਦਿੱਤਾ ਗਿਆ ਸੀ। ਨਵੰਬਰ, 2008 ਨੂੰ ਇਸਰੋ ਨੇ ਪੁਲਾੜ ਗੱਡੀ ਨੂੰ ਨਸ਼ਟ ਕੀਤਾ ਸੀ। ਪੁਲਾੜ ਗੱਡੀ ਵਿਚ 32 ਕਿਲੋਗ੍ਰਾਮ ਦਾ ਇਕ ਜਾਂਚ ਉਪਕਰਣ ਲੁਕਿਆ ਹੋਇਆ ਸੀ, ਜਿਸ ਦਾ ਇਕੋ-ਇਕ ਉਦੇਸ਼ ਗੱਡੀ ਨੂੰ ਹਾਦਸੇ ਦਾ ਸ਼ਿਕਾਰ ਕਰਨਾ ਸੀ। ਇਸ ਨੂੰ ‘ਮੂਨ ਇੰਪੈਕਟ ਪ੍ਰੋਬ’ ਕਿਹਾ ਗਿਆ। 17 ਨਵੰਬਰ, 2008 ਦੀ ਰਾਤ ਲਗਭਗ 8.06 ਵਜੇ ਇਸਰੋ ਦੇ ਮਿਸ਼ਨ ਕੰਟਰੋਲ ਰੂਮ ਵਿਚ ਬੈਠੇ ਇੰਜੀਨੀਅਰਾਂ ਨੇ ‘ਮੂਨ ਇੰਪੈਕਟ ਪ੍ਰੋਬ’ ਨੂੰ ਨਸ਼ਟ ਕਰਨ ਦੇ ਹੁਕਮ ਪ੍ਰੇਸ਼ਿਤ ਕੀਤੇ। ਚੰਨ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉਚਾਈ ਤੋਂ ਮੂਨ ਇੰਪੈਕਟ ਪ੍ਰੋਬ ਨੇ ਆਪਣੀ ਆਖਰੀ ਯਾਤਰਾ ਸ਼ੁਰੂ ਕੀਤੀ। ਜਿਵੇਂ ਹੀ ਜਾਂਚ ਉਪਕਰਣ ਆਰਬਿਟਰ ਤੋਂ ਦੂਰ ਜਾਣ ਲੱਗੇ, ਇਸ ਦੇ ਆਨਬੋਰਡ ਸਪਿਨ-ਅਪ ਰਾਕੇਟ ਸਰਗਰਮ ਹੋ ਗਏ ਅਤੇ ਚੰਨ ਵੱਲ ਜਾਣ ਵਾਲੇ ਮਿਸ਼ਨ ਦਾ ਮਾਰਗਦਰਸ਼ਨ ਕਰਨ ਲੱਗੇ। ਕੁਝ ਹੀ ਘੰਟਿਆਂ ’ਚ ਚੰਨ ਦੀ ਖਾਮੋਸ਼ ਦੁਨੀਆ ਧਮਾਕੇ ਮਹਿਸੂਸ ਕਰਨ ਵਾਲੀ ਸੀ। ਚੰਨ ਦੀ ਸਤ੍ਹਾ ਵੱਲ ਵਧਦੇ ਹੋਏ ਜੁੱਤੀਆਂ ਦੇ ਡੱਬੇ ਦੇ ਆਕਾਰ ਦੇ ‘ਜਾਂਚ ਉਪਕਰਣ’ ਅੰਦਰ 3 ਉਪਕਰਣਾਂ ਨੂੰ ਲਿਜਾਣ ਲਈ ਇਕ ਗੁੰਝਲਦਾਰ ਡਿਜ਼ਾਈਨ ਕੀਤੀ ਗਈ ਮਸ਼ੀਨ ਸੀ। ਇਕ ਵੀਡੀਓ ਇਮੇਜਿੰਗ ਸਿਸਟਮ, ਇਕ ਰਾਡਾਰ ਅਲਟੀਮੀਟਰ ਅਤੇ ਇਕ ਮਾਸ ਸਪੈਕਟ੍ਰੋਮੀਟਰ ਸੀ, ਜੋ ਇਸਰੋ ਨੂੰ ਦੱਸਣ ਵਾਲੇ ਸਨ ਕਿ ਉਹ ਕੀ ਲੱਭਣ ਵਾਲੇ ਹਨ।

ਵੀਡੀਓ ਇਮੇਜਿੰਗ ਪ੍ਰਣਾਲੀ ਤਸਵੀਰਾਂ ਲੈਣ ਅਤੇ ਉਨ੍ਹਾਂ ਨੂੰ ਇਸਰੋ ਕੋਲ ਭੇਜਣ ਲਈ ਡਿਜ਼ਾਈਨ ਕੀਤੀ ਗਈ ਸੀ। ਸਤ੍ਹਾ ਨੇੜੇ ਆਉਣ ਲੱਗੀ ਤਾਂ ਅੰਦਰ ਪੈਕ ਕੀਤੇ ਗਏ ਉਪਕਰਣਾਂ ਨੇ ਆਰਬਿਟਰ ਦੇ ਉਪਰੀ ਹਿੱਸੇ ਵਿਚ ਡਾਟਾ ਸੰਚਾਰਿਤ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਇਸ ਦੀ ਰੀਡਆਊਟ ਮੈਮੋਰੀ ਵਿਚ ਰਿਕਾਰਡ ਕੀਤਾ ਗਿਆ ਅਤੇ ਬਾਅਦ ਵਿਚ ਡੂੰਘੇ ਵਿਸ਼ਲੇਸ਼ਣ ਲਈ ਇਸਰੋ ਨੂੰ ਭੇਜਿਆ ਗਿਆ। ਚੰਦਰਯਾਨ ਤੋਂ ਨਿਕਲਣ ਦੇ ਲਗਭਗ 25 ਮਿੰਟ ਬਾਅਦ ‘ਮੂਨ ਇੰਪੈਕਟ ਪ੍ਰੋਬ’ ਨੂੰ ਆਪਣੀ ਕਿਸਮਤ ਦਾ ਸਾਹਮਣਾ ਕਰਨਾ ਪਿਆ। ਚੰਨ ਦੀ ਸਤ੍ਹਾ ’ਤੇ ਇਕ ਮੁਸ਼ਕਲ ਲੈਂਡਿੰਗ ਕਰਨੀ ਪਈ। ਇਹ ਮਿਸ਼ਨ ਬਹੁਤ ਮੁਸ਼ਕਲਾਂ ਨਾਲ ਪੂਰਾ ਕੀਤਾ ਗਿਆ। ਇਸਰੋ ਨੇ ਇਕ ਅਜਿਹੀ ਪੁਲਾੜ ਗੱਡੀ ਨੂੰ ਦੂਜੀ ਦੁਨੀਆ ’ਚ ਹਾਦਸੇ ਦਾ ਸ਼ਿਕਾਰ ਕਰ ਕੇ ਇਤਿਹਾਸ ਰੱਚ ਦਿੱਤਾ। ਸਵਾਲ ਹੈ ਇਸ ਨਾਲ ਕੀ ਹਾਸਲ ਹੋਇਆ। ਇਨ੍ਹਾਂ 3 ਉਪਕਰਣਾਂ ਦੇ ਡਾਟਾ ਨੇ 2019 ’ਚ ਚੰਦਰਯਾਨ-2 ਅਤੇ ਚੰਦਰਯਾਨ-3 ਮਿਸ਼ਨ ਦੀ ਨੀਂਹ ਰੱਖੀ।

Add a Comment

Your email address will not be published. Required fields are marked *