ਇਟਲੀ ਗਈ ਮਹਿਲਾ ਖਿਡਾਰਨ ਨਾਲ ਕੋਚ ਨੇ ਕੀਤਾ ਰੇਪ

ਰਾਜਸਥਾਨ– ਰਾਜਸਥਾਨ ਰਾਈਫਲ ਐਸੋਸੀਏਸ਼ਨ (ਆਰ.ਆਰ.ਏ.) ਦੀਆਂ ਪੰਜ ਮਹਿਲਾ ਖਿਡਾਰਨਾਂ ਨੇ ਕੋਚ ਖ਼ਿਲਾਫ਼ ਬਲਾਤਕਾਰ ਅਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਆਰੋਪ ਹੈ ਕਿ ਕੋਚ ਨੇ ਇੱਕ ਖਿਡਾਰਨ ਨੂੰ ਓਲੰਪਿਕ ਵਿੱਚ ਲਿਜਾਣ, ਮੈਡਲ ਦਿਵਾਉਣ ਅਤੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਕੋਚ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਨ੍ਹਾਂ ਮਹਿਲਾ ਖਿਡਾਰੀਆਂ ‘ਤੇ ਇਕੱਲੇ ਮਿਲਣ ਦਾ ਦਬਾਅ ਪਾਇਆ ਅਤੇ ਉਨ੍ਹਾਂ ਨਾਲ ਛੇੜਛਾੜ ਵੀ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਆਰਆਰਏ ਦੇ ਅਧਿਕਾਰੀ ਨੇ ਜੈਪੁਰ ਦੇ ਮਾਲਵੀਆ ਨਗਰ ਥਾਣੇ ‘ਚ ਦੋਸ਼ੀ ਕੋਚ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਰਾਜਸਥਾਨ ਰਾਈਫਲ ਐਸੋਸੀਏਸ਼ਨ ਦੀਆਂ ਪੰਜ ਨੌਜਵਾਨ ਮਹਿਲਾ ਖਿਡਾਰਨਾਂ ਨੇ ਐਸੋਸੀਏਸ਼ਨ ਦੇ ਕਾਰਜਕਾਰੀ ਅਧਿਕਾਰੀ ਮਹੀਪਾਲ ਸਿੰਘ ਨੂੰ ਕੋਚ ਸ਼ਸ਼ੀਕਾਂਤ ਸ਼ਰਮਾ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦਰਜ ਕਰਵਾਉਣ ਵਾਲੇ ਖਿਡਾਰੀਆਂ ਵਿੱਚ ਤਿੰਨ ਨਾਬਾਲਗ ਖਿਡਾਰੀ ਵੀ ਸ਼ਾਮਲ ਹਨ। ਆਪਣੀ ਸ਼ਿਕਾਇਤ ‘ਚ ਇਨ੍ਹਾਂ ਖਿਡਾਰੀਆਂ ਨੇ ਕੋਚ ਸ਼ਸ਼ੀਕਾਂਤ ‘ਤੇ ਬਲਾਤਕਾਰ ਸਮੇਤ ਕਈ ਗੰਭੀਰ ਦੋਸ਼ ਲਗਾਏ ਹਨ।

ਦੋਸ਼ ਹੈ ਕਿ ਕੋਚ ਸ਼ਸ਼ੀਕਾਂਤ ਸ਼ਰਮਾ ਮਹਿਲਾ ਖਿਡਾਰੀਆਂ ਨੂੰ ਵਟਸਐਪ ‘ਤੇ ਗੰਦੇ ਮੈਸੇਜ ਭੇਜਦੇ ਹਨ। ਉਸ ਨੂੰ ਆਪਣੇ ਫਲੈਟ ‘ਤੇ ਬੁਲਾਉਣ ਲਈ ਖਿਡਾਰੀਆਂ ‘ਤੇ ਦਬਾਅ ਪਾਉਂਦਾ ਹੈ। ਅਭਿਆਸ ਦੌਰਾਨ ਸ਼ੂਟਿੰਗ ਰੇਂਜ ‘ਤੇ ਸ਼ਰਾਬ ਪੀਂਦੇ ਸਨ। ਕਈ ਵਾਰ ਮਹਿਲਾ ਖਿਡਾਰੀਆਂ ਨੂੰ ਸ਼ਰਾਬ ਪੀਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਜੇਕਰ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਨਾ ਲੈਣ ਦੀ ਧਮਕੀ ਵੀ ਦਿੱਤੀ ਗਈ।

ਸ਼ਿਕਾਇਤ ਕਰਨ ਵਾਲੀ ਇਕ ਮਹਿਲਾ ਖਿਡਾਰਨ ਨੇ ਦੋਸ਼ ਲਾਇਆ ਕਿ ਉਹ ਇਕ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਇਟਲੀ ਗਈ ਸੀ। ਇਸ ਦੌਰਾਨ ਕੋਚ ਨੇ ਉਸ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ। ਹੋਟਲ ਦੇ ਕਮਰੇ ਵਿੱਚ ਇਕੱਠੇ ਰਹਿਣ ਲਈ ਵੀ ਦਬਾਅ ਪਾਇਆ। ਵਿਰੋਧ ਕਰਨ ‘ਤੇ ਰਾਜਸਥਾਨ ਰਾਈਫਲ ਐਸੋਸੀਏਸ਼ਨ ਦੇ ਸਕੋਰ ਨਾਲ ਛੇੜਛਾੜ ਕਰਨ ਦੀ ਧਮਕੀ ਦਿੱਤੀ। ਕਿਉਂਕਿ, ਸ਼ਸ਼ੀਕਾਂਤ ਹੀ ਸਕੋਰ ਪੋਰਟਲ ਸੰਭਾਲਦੇ ਹਨ।

Add a Comment

Your email address will not be published. Required fields are marked *