ਭਾਰਤੀ ਗੇਂਦਬਾਜ਼ ਨੇ ਇਕ ਗੇਂਦ ‘ਤੇ ਲੁਟਾਈਆਂ 18 ਦੌੜਾਂ

 ਇਕ ਗੇਂਦ ’ਤੇ 18 ਦੌੜਾਂ ਕਿਵੇਂ ਬਣ ਸਕਦੀਆਂ ਹਨ, ਇਹ ਸੋਚਣਾ ਹੀ ਮੂਰਖਤਾ ਵਾਲੀ ਗੱਲ ਹੋਵੇਗੀ ਪਰ ਅਜਿਹਾ ਸੱਚ ਵਿਚ ਹੋਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਟੀ-20 ਕ੍ਰਿਕਟ ’ਚ 1 ਗੇਂਦ ’ਤੇ 18 ਦੌੜਾਂ ਬਣੀਆਂ ਹਨ। ਇਹ ਘਟਨਾ ਤਾਮਿਲਨਾਡੂ ਪ੍ਰੀਮੀਅਰ ਲੀਗ-2023 ਦੌਰਾਨ ਘਟੀ ਜਦੋਂ ਗੇਂਦਬਾਜ਼ ਦੀ ਇਕ ਗੇਂਦ ’ਤੇ 18 ਦੌੜਾਂ ਬਣੀਆਂ।

ਦਰਅਸਲ, ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਦੂਜੇ ਮੈਚ ’ਚ ਸਾਲੇਸ ਸਪਾਰਟਨਸ ਤੇ ਚੇਪਾਕ ਸੁਪਰ ਗਿਲੀਜ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ’ਚ ਚੇਪਾਕ ਸੁਪਰ ਗਿਲੀਜ ਦੀ ਪਾਰੀ ਦੇ 20ਵੇਂ ਓਵਰ ਦੌਰਾਨ ਅਜਿਹਾ ਹੋਇਆ, ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਹੋਇਆ ਇਸ ਤਰ੍ਹਾਂ ਕਿ ਸਾਲੇਮ ਸਪਾਰਟਨਸ ਵਲੋਂ ਆਖਰੀ ਓਵਰ ਕਰਨ ਲਈ ਖੁਦ ਕਪਤਾਨ ਅਭਿਸ਼ੇਕ ਤੰਵਰ ਆਇਆ। ਅਭਿਸ਼ੇਕ ਨੂੰ ਕੀ ਪਤਾ ਸੀ ਕਿ ਉਸਦੇ ਲਈ 6 ਗੇਂਦਾਂ ਸੁੱਟਣਾ ਕਿਸੇ ਪਹਾੜ ’ਤੇ ਚੜ੍ਹਨ ਦੀ ਤਰ੍ਹਾਂ ਹੋਵੇਗਾ।

ਅਭਿਸ਼ੇਕ ਨੇ ਜਦੋਂ ਪਹਿਲੀ ਗੇਂਦ ਕੀਤੀ ਤਾਂ ਸਟ੍ਰਾਈਕ ’ਤੇ ਓਥਿਰਸਾਮੀ ਸ਼ਸੀਦੇਵ ਸੀ। ਪਹਿਲੀ ਗੇਂਦ ’ਤੇ ਸ਼ਸੀਦੇਵ ਨੇ ਭੱਜ ਕੇ ਇਕ ਦੌੜ ਲਈ। ਫਿਰ ਸਟ੍ਰਾਈਕ ’ਤੇ ਸੰਜੇ ਯਾਦਵ ਸੀ। ਦੂਜੀ ਗੇਂਦ ’ਤੇ ਸੰਜੇ ਨੇ ਚੌਕਾ ਲਾ ਦਿੱਤਾ। ਹੁਣ ਤੀਜੀ ਗੇਂਦ ’ਤੇ ਕੋਈ ਦੌੜ ਨਹੀਂ ਬਣ ਸਕੀ। ਚੌਥੀ ਗੇਂਦ ’ਤੇ ਸੰਜੇ ਨੇ 1 ਦੌੜ ਲਈ। 5ਵੀਂ ਗੇਂਦ ਨੋ ਬਾਲ ਰਹੀ। ਫਿਰ ਅਭਿਸ਼ੇਕ ਦੀ ਅਗਲੀ ਗੇਂਦ ’ਤੇ ਸ਼ਸੀਦੇਵ ਨੇ ਭੱਜ ਕੇ ਇਕ ਦੌੜ ਲਈ। ਹੁਣ ਆਖਰੀ ਗੇਂਦ ਬਾਕੀ ਸੀ ਤੇ ਸਟ੍ਰਾਈਕ ’ਤੇ ਸੰਜੇ ਯਾਦਵ ਸੀ।

ਜ਼ਿਕਰਯੋਗ ਹੈ ਕਿ ਅਭਿਸ਼ੇਕ ਭਾਰਤ ਵਲੋਂ ਇਕ ਗੇਂਦ ’ਤੇ ਸਭ ਤੋਂ ਵੱਧ ਦੌੜਾਂ ਦੇਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਵੈਸੇ, ਇਕ ਗੇਂਦ ’ਤੇ ਸਭ ਤੋਂ ਵੱਧ ਦੌੜਾਂ ਦੇਣ ਦਾ ਰਿਕਾਰਡ ਇਕਿਲੰਟ ਮੈਕਾਏ ਦੇ ਨਾਂ ਹੈ, ਜਿਸ ਨੇ 2012-13 ਦੀ ਬਿੱਗ ਬੈਸ਼ ਲੀਗ ਸੈਸ਼ਨ ’ਚ ਇਕ ਮੈਚ ਦੌਰਾਨ 1 ਗੇਂਦਾਂ ’ਚ 20 ਦੌੜਾਂ ਦਿੱਤੀਆਂ ਸਨ।

Add a Comment

Your email address will not be published. Required fields are marked *