CWC: ਸ਼ਫ਼ੀਕ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਜਿੱਤਿਆ ਪਾਕਿਸਤਾਨ

ਅੱਜ ਅਬਦੁੱਲਾਹ ਸ਼ਫ਼ੀਕ ਤੇ ਮੁਹੰਮਦ ਰਿਜ਼ਵਾਨ ਦੇ ਜ਼ਬਰਦਸਤ ਸੈਂਕੜਿਆਂ ਸਦਕਾ ਪਾਕਿਸਤਾਨ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਵਿਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 176 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਦੀ ਟੀਮ ਵੱਲੋਂ ਕੁਸ਼ਲ ਮੈਂਡਿਸ ਅਤੇ ਸਮਰਵਿਕਰਮਾ ਨੇ ਵੀ ਸੈਂਕੜੇ ਜੜੇ ਸਨ। ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 345 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ ਜਿਸ ਨੂੰ ਪਾਕਿਸਤਾਨ ਦੀ ਟੀਮ ਨੇ 10 ਗੇਂਦਾਂ ਪਹਿਲਾਂ ਹੀ ਹਾਸਲ ਕਰ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ। 

ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਸਲਾਮੀ ਬੱਲੇਬਾਜ਼ ਕੁਸ਼ਲ ਪਰੇਰਾ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਉਨ੍ਹਾਂ ਮਗਰੋਂ ਨਿਸ਼ੰਕਾ (51) ਤੇ ਕੁਸ਼ਲ ਮੈਂਡਿਸ (122) ਵਿਚਾਲੇ 102 ਦੌੜਾਂ ਦੀ ਸਾਂਝੇਦਾਰੀ ਹੋਈ। ਨਿਸ਼ੰਕਾ ਦੇ ਆਊਟ ਹੋਣ ਮਗਰੋਂ ਮੈਂਡਿਸ ਨੇ ਸਮਰਵਿਕਰਮਾ (108) ਨਾਲ 111 ਦੌੜਾਂ  ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਪਾਰੀਆਂ ਸਦਕਾ ਸ਼੍ਰੀਲੰਕਾ ਨੇ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 344 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਹਸਨ ਅਲੀ ਨੇ 4 ਅਤੇ ਹਰੀਸ ਰਊਫਞ ਨੇ 2 ਵਿਕਟਾਂ ਲਈਆਂ। 

ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੂੰ 16 ਦੌੜਾਂ ‘ਤੇ ਹੀ ਪਹਿਲਾ ਝਟਕਾ ਲੱਗ ਗਿਆ ਜਦੋਂ ਇਮਾਮ ਉਲ ਹੱਕ 12 ਦੌੜਾਂ ਬਣਾ ਕੇ ਆਊਟ ਹੋ ਗਿਆ। ਉਨ੍ਹਾਂ ਮਗਰੋਂ ਬਾਬਰ ਆਜ਼ਮ ਵੀ 10 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। 2 ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਅਬਦੁੱਲਾਹ ਸ਼ਫ਼ੀਕ (113) ਅਤੇ ਮੁਹੰਮਦ ਰਿਜ਼ਵਾਨ (134 ਅਜੇਤੂ) ਦੀਆਂ ਸ਼ਾਨਦਾਰ ਪਾਰੀਆਂ ਸਦਕਾ ਪਾਕਿਸਤਾਨ ਜਿੱਤ ਦੀ ਦਹਿਲੀਜ਼ ‘ਤੇ ਜਾ ਪਹੁੰਚੀ। ਅਖ਼ੀਰ ਵਿਚ ਸ਼ਕੀਲ (31) ਅਤੇ ਇਫ਼ਤਿਖਾਰ ਅਹਿਮਦ (22) ਨੇ ਅਖ਼ੀਰ ਵਿਚ ਆ ਕੇ ਟੀਮ ਨੂੰ ਜਿੱਤ ਦਵਾਈ। 

Add a Comment

Your email address will not be published. Required fields are marked *