ਕਾਰਲਸਨ ਤੇ ਡੂਡਾ ਐੱਮ. ਚੈੱਸ ਰੈਪਿਡ ਸ਼ਤਰੰਜ ਦੇ ਸੈਮੀਫਾਈਨਲ ’ਚ ਆਹਮੋ-ਸਾਹਮਣੇ

ਨਵੀਂ ਦਿੱਲੀ,  –ਚੈਂਪੀਅਨਸ਼ਿਪ ਚੈੱਸ ਟੂਰ ਦੇ ਅੱਠਵੇਂ ਪੜਾਅ ਐੱਮ. ਚੈੱਸ ਰੈਪਿਡ ਸ਼ਤਰੰਜ ਦੇ ਪਲੇਅ ਆਫ ਮੁਕਾਬਲਿਆਂ ਵਿਚ ਕੋਈ ਵੀ ਭਾਰਤੀ ਖਿਡਾਰੀ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵੱਧ ਸਕਿਆ। ਪਹਿਲੀ ਵਾਰ ਇਸ ਟੂਰ ਵਿਚ ਤਿੰਨ ਭਾਰਤੀ ਖਿਡਾਰੀ ਇਕੱਠੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਸਨ ਪਰ ਕੁਆਰਟਰ ਫਾਈਨਲ ਮੁਕਾਬਲੇ ਵਿਚ ਡੀ. ਗੁਕੇਸ਼, ਅਰਜੁਨ ਐਰਗਾਸੀ ਤੇ ਵਿਦਿਤ ਗੁਜਰਾਤੀ ਆਖਰੀ-4 ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਡੀ. ਗੁਕੇਸ਼ ਦਾ ਮੁਕਾਬਲਾ ਰੋਮਾਨੀਆ ਦੇ ਰਿਚਰਡ ਰਾਪਰਟੋ ਨਾਲ ਸੀ, ਜਿਸ ਵਿਚ ਇਕ ਸਮੇਂ ਗੁਕੇਸ਼ 1.5-0.5 ਨਾਲ ਅੱਗੇ ਚੱਲ ਰਿਹਾ ਸੀ ਪਰ ਰਾਪਰਟੋ ਨੇ ਆਖਰੀ ਦੋਵੇਂ ਮੁਕਾਬਲੇ 2.5-1.5 ਨਾਲ ਜਿੱਤ ਕੇ ਕੁਆਰਟਰ ਫਾਈਨਲ ਆਪਣੇ ਨਾਂ ਕਰ ਲਿਆ। 

ਉੱਥੇ ਹੀ ਇਕ ਵਾਰ ਫਿਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦਾ ਮੁਕਾਬਲਾ ਭਾਰਤ ਦੇ ਉੱਭਰਦੇ ਗ੍ਰੈਂਡ ਮਾਸਟਰ 18 ਸਾਲਾ ਅਰਜੁਨ ਐਰਗਾਸੀ ਨਾਲ ਸੀ, ਜਿਸ ਵਿਚ ਕਾਰਲਸਨ ਨੇ 2.5-0.5 ਨਾਲ ਇਕਪਾਸੜ ਜਿੱਤ ਦਰਜ ਕੀਤੀ। ਪਹਿਲੀ ਵਾਰ ਪਲੇਅ ਆਫ ਖੇਡ ਰਹੇ ਭਾਰਤ ਦੇ ਵਿਦਿਤ ਗੁਜਰਾਤੀ ਨੂੰ ਲੀਗ ਗੇੜ ਦੇ ਜੇਤੂ ਯਾਨ ਡੂਡਾ ਹੱਥੋਂ 2.5-0.5 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਵਿਚਾਲੇ ਪਹਿਲਾ ਮੁਕਾਬਲਾ ਡਰਾਅ ਰਿਹਾ ਜਦਕਿ ਇਸ ਤੋਂ ਬਾਅਦ ਦੋਵੇਂ ਮੁਕਾਬਲੇ ਡੂਡਾ ਨੇ ਜਿੱਤੇ। ਇਕ ਹੋਰ ਕੁਆਰਟਰ ਫਾਈਨਲ ’ਚ ਅਜਰਬੈਜਾਨ ਦੇ ਮਮੇਘਾਰੋਵ ਨੇ ਹਮਵਤਨ ਵਿਸ਼ਵ ਰੈਪਿਡ ਚੈਂਪੀਅਨ ਉਜਬੇਕਿਸਤਾਨ ਦੇ ਨੋਦਿਰਬੇਕ ਅਬਦੁਸਤਾਰੋਵ ਨੂੰ 2.5-1.5 ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਹੁਣ ਸੈਮੀਫਾਈਨਲ ਮੁਕਾਬਲੇ ਵਿਚ ਮੈਗਨਸ ਕਾਰਲਸਨ ਦਾ ਸਾਹਮਣਾ ਯਾਨ ਡੂਡਾ ਨਾਲ ਤੇ ਮਮੇਘਾਰੋਵਾ ਦਾ ਸਾਹਮਣਾ ਰਿਚਰਡ ਰਾਪਰਟੋ ਨਾਲ ਹੋਵੇਗਾ। 

Add a Comment

Your email address will not be published. Required fields are marked *