ਮਹਾਰਾਸ਼ਟਰ ’ਚ ਆਦਿੱਤਿਆ ਠਾਕਰੇ ਦੀ ਸਭਾ ਦੌਰਾਨ ਹੰਗਾਮਾ

ਮੁੰਬਈ : ਮਹਾਰਾਸ਼ਟਰ ਦੇ ਵੈਜਾਪੁਰ ਦੇ ਮਹਲਗਾਂਵ ‘ਚ ਆਦਿੱਤਿਆ ਠਾਕਰੇ ਦੀ ਸਭਾ ਦੌਰਾਨ ਹੰਗਾਮਾ ਹੋ ਗਿਆ। ਕੁਝ ਲੋਕਾਂ ਨੇ ਆਦਿੱਤਿਆ ਦੀ ਗੱਡੀ ’ਤੇ ਪਥਰਾਅ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਆਦਿੱਤਿਆ ਦੀ ਗੱਡੀ ਸਾਹਮਣੇ ਆ ਕੇ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭੀੜ ਨੇ ਆਦਿੱਤਿਆ ਠਾਕਰੇ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਦਰਅਸਲ, ਅੱਜ ਰਮਾ ਮਾਤਾ ਦੀ ਜਯੰਤੀ ਸੀ। ਇਸ ਤਹਿਤ ਮਹਲਗਾਂਵ ’ਚ ਇਕ ਰੈਲੀ ਕੱਢੀ ਗਈ ਸੀ, ਰੈਲੀ ’ਚ ਡੀ. ਜੇ. ਵੱਜ ਰਿਹਾ ਸੀ। ਜਿਸ ਥਾਂ ਤੋਂ ਰੈਲੀ ਕੱਢੀ ਜਾ ਰਹੀ ਸੀ, ਉਥੇ ਆਦਿਤਿਆ ਠਾਕਰੇ ਦੀ ਸਭਾ ਹੋ ਰਹੀ ਸੀ। ਇਸ ਮੌਕੇ ਆਦਿੱਤਿਆ ਠਾਕਰੇ ਨੇ ਆਪਣੀ ਸਭਾ ਦੌਰਾਨ ਕਿਹਾ ਕਿ ਅੱਜ ਰਮਾ ਮਾਤਾ ਦੀ ਜਯੰਤੀ ਹੈ। ਜੇ ਤੁਸੀਂ ਡੀ. ਜੇ. ਵਜਾਉਣਾ ਚਾਹੁੰਦੇ ਹੋ, ਤਾਂ ਤੁਸੀਂ ਵਜਾ ਸਕਦੇ ਹੋ। ਪੁਲਸ ਨੂੰ ਰੋਕਣ ਦੀ ਲੋੜ ਨਹੀਂ ਹੈ।

Add a Comment

Your email address will not be published. Required fields are marked *