14 ਅਮਰੀਕੀ ਨਾਗਰਿਕਾਂ ਦੀ ਮੌਤ ਮਗਰੋਂ ਬੋਲੇ ਰਾਸ਼ਟਰਪਤੀ ਬਾਈਡੇਨ

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮੰਗਲਵਾਰ ਨੂੰ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਹੈਰਾਨ ਕਰਨ ਵਾਲੇ ਅਤੇ ਅਚਾਨਕ ਹੋਏ ਹਮਲੇ ਲਈ ਅੱਤਵਾਦੀ ਸਮੂਹ ਹਮਾਸ ਦੀ ਨਿੰਦਾ ਕੀਤੀ ਹੈ। ਇਨ੍ਹਾਂ ਹਮਲਿਆਂ ‘ਚ ਘੱਟੋ-ਘੱਟ 14 ਅਮਰੀਕੀ ਨਾਗਰਿਕਾਂ ਸਮੇਤ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰਪਤੀ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜ਼ਮੀਨੀ ਸਥਿਤੀ ‘ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ ‘ਤੇ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਸਮਰਥਨ ਦੇਣ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕੀਤੀ ਅਤੇ ਅੱਤਵਾਦੀਆਂ ਦੁਆਰਾ ਨਿਰਦੋਸ਼ ਨਾਗਰਿਕਾਂ ਵਿਰੁੱਧ ਕੀਤੇ ਗਏ “ਦੁਖਦਾਈ” ਅੱਤਿਆਚਾਰਾਂ ‘ਤੇ ਚਿੰਤਾ ਪ੍ਰਗਟਾਈ।

ਰਾਸ਼ਟਰਪਤੀ ਬਾਈਡੇਨ ਨੇ ਵ੍ਹਾਈਟ ਹਾਊਸ ਤੋਂ ਦਿੱਤੇ ਭਾਸ਼ਣ ਵਿਚ ਹਮਾਸ ਦੇ ਅੱਤਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਬਾਈਡੇਨ ਨੇ ਕਿਹਾ- “ਸਾਨੂੰ ਇਸ ਪਲ ਵਿੱਚ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਹੈ, ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ।” ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਉਹ ਹਮਲਿਆਂ ਦੀ ਬੇਰਹਿਮੀ ਨਾਲ ਹੈਰਾਨ ਹਨ। ਇਸ ਕਾਰਨ 1,000 ਇਜ਼ਰਾਈਲੀ ਅਤੇ 14 ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ।

ਰਾਸ਼ਟਰਪਤੀ ਨੇ ਕਿਹਾ- “ਬੇਕਸੂਰ ਜਾਨਾਂ ਦਾ ਨੁਕਸਾਨ ਦਿਲ ਦੁਖਾਉਣ ਵਾਲਾ ਹੈ।” ਬਾਈਡੇਨ ਨੇ ਅਮਰੀਕੀਆਂ ਨੂੰ ਰਾਜਨੀਤੀ ਨੂੰ ਪਾਸੇ ਰੱਖਣ ਅਤੇ ਇਜ਼ਰਾਈਲੀਆਂ ਦੀ ਮਦਦ ਲਈ ਇਕੱਠੇ ਹੋਣ ਲਈ ਕਿਹਾ। ਉਨ੍ਹਾਂ ਕਿਹਾ, “ਅਮਰੀਕਾ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ – ਨਾ ਯਹੂਦੀਆਂ ਦੇ ਖਿਲਾਫ, ਨਾ ਮੁਸਲਮਾਨਾਂ ਦੇ ਖਿਲਾਫ, ਨਾ ਕਿਸੇ ਹੋਰ ਦੇ ਖਿਲਾਫ। ਅਸੀਂ ਇਸ ਅੱਤਵਾਦ ਨੂੰ ਰੱਦ ਕਰਦੇ ਹਾਂ।”

ਬਾਈਡੇਨ ਨੇ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ, “ਤੁਸੀਂ ਸਾਰੇ ਜਾਣਦੇ ਹੋ ਕਿ ਇਹ ਸਦਮੇ ਕਦੇ ਦੂਰ ਨਹੀਂ ਹੁੰਦੇ, ਅਜੇ ਵੀ ਬਹੁਤ ਸਾਰੇ ਪਰਿਵਾਰ ਹਨ ਜੋ ਆਪਣੇ ਅਜ਼ੀਜ਼ਾਂ ਬਾਰੇ ਜਾਨਣ ਲਈ ਬੇਚੈਨੀ ਨਾਲ ਉਡੀਕ ਕਰ ਰਹੇ ਹਨ, ਇਹ ਨਹੀਂ ਜਾਣਦੇ ਕਿ ਉਹ ਜਿਉਂਦੇ ਹਨ, ਮਰੇ ਹਨ, ਜਾਂ ਬੰਧਕ ਹਨ।” ਬਿਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਗੱਲਬਾਤ ਤੋਂ ਬਾਅਦ ਭਾਸ਼ਣ ਦਿੱਤਾ। ਜੋ ਹਮਲੇ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਤੀਜੀ ਵਾਰਤਾਲਾਪ ਸੀ।

Add a Comment

Your email address will not be published. Required fields are marked *