ਹਿੰਦੀ ਸਿਨੇਮਾ ਦੀ ਵਿਰਾਸਤ ਨੂੰ ਖੂਬਸੂਰਤੀ ਨਾਲ ਅੱਗੇ ਵਧਾ ਰਹੇ ਸੰਜੇ ਲੀਲਾ ਭੰਸਾਲੀ

ਮੁੰਬਈ – ਰਾਜ ਕਪੂਰ, ਕੇ. ਆਸਿਫ. ਮਹਿਬੂਬ ਖਾਨ, ਵੀ. ਸ਼ਾਂਤਾਰਾਮ, ਗੁਰੂ ਦੱਤ ਅਤੇ ਕਮਾਲ ਅਮਰੋਹੀ ਵਰਗੇ ਮਹਾਨ ਫਿਲਮਕਾਰਾਂ ਦੀ ਵਿਰਾਸਤ ਨੂੰ ਅੱਗੇ ਲਿਜਾਣ ਵਾਲੇ ਅੱਜ ਦੇ ਸਮੇਂ ਦੇ ਇਕਲੌਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹਨ।
ਉਹ ਭਾਰਤ ਦੇ ਬੇਹੱਦ ਖਾਸ ਫਿਲਮ ਨਿਰਮਾਤਾ ਹਨ। ਉਹ ਅਸਲ ’ਚ ਹਰ ਉਸ ਚੀਜ਼ ’ਤੇ ਨਜ਼ਰ ਟਿਕਾ ਕੇ ਰੱਖਦੇ ਹਨ, ਜੋ ਇਕ ਫਿਲਮ ਬਣਾਉਣ ’ਚ ਲੱਗਦੀ ਹੈ, ਜਿਵੇਂ ਕਿ ਇਹ ਕਿਸ ਤਰ੍ਹਾਂ ਦਿਸਦੀ ਹੈ, ਅਭਿਨੈ, ਕਹਾਨੀ, ਸੰਗੀਤ ਅਤੇ ਇਥੋਂ ਤੱਕ ਕਿ ਉਸ ਦੇ ਬੈਕਗ੍ਰਾਊਂਡ ’ਤੇ ਵੀ। ਉਨ੍ਹਾਂ ਨੇ ‘ਮਹਾਨ ਭਾਰਤੀ ਫਿਲਮ ਨਿਰਮਾਣ’ ਦੀ ਵਿਰਾਸਤ ਨੂੰ ਸਭ ਤੋਂ ਸ਼ਾਨਦਾਰ ਢੰਗ ਨਾਲ ਜਾਰੀ ਰੱਖਿਆ ਹੈ ਅਤੇ ਅਜਿਹੀਆਂ ਫਿਲਮਾਂ ਬਣਾਈਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਸ਼ਨ ਤੋਂ ਘੱਟ ਨਹੀਂ ਹਨ।

ਇਕ ਤਰ੍ਹਾਂ ਨਾਲ ਦਰਸ਼ਕਾਂ ਨੂੰ ਅਸਲ ’ਚ ਸ਼ਾਨਦਾਰ ਸਿਨੇਮਾ ਦੇਣ ਤੋਂ ਬਾਅਦ ਉਹ ਇਕ ਅਜਿਹੇ ਫਿਲਮ ਨਿਰਮਾਤਾ ਹਨ, ਜੋ ਭਾਰਤੀ ਫਿਲਮ ਵਿਰਾਸਤ ਦੇ ਸੱਚੇ ਵਾਰਿਸ ਦੇ ਰੂਪ ’ਚ ਅੱਗੇ ਵਧ ਰਹੇ ਹਨ ਅਤੇ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀਆਂ ਫਿਲਮਾਂ ਨੇ ਹਮੇਸ਼ਾ ਸ਼ਾਨੋ-ਸ਼ੌਕਤ ਤੇ ਕਲਾਤਮਕ ਪ੍ਰਤਿਭਾ ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਹਰ ਫਿਲਮ ਲੋਕਾਂ ਲਈ ਯਾਦਗਾਰ ਬਣ ਜਾਂਦੀ ਹੈ। ਇਨ੍ਹਾਂ ’ਚ ‘ਦੇਵਦਾਸ’, ਪਦਮਾਵਤ, ਬਾਜ਼ੀਰਾਵ ਮਸਤਾਨੀ, ਗੰਗੂਬਾਈ ਕਾਠੀਆਵਾੜੀ ਵਰਗੀਆਂ ਕੁਝ ਸ਼ਾਨਦਾਰ ਫਿਲਮਾਂ ਦੇ ਨਾਲ ਬਲਾਕਬਸਟਰ ਹਿੱਟ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਵੀ ਸ਼ਾਮਲ ਹੈ। ਫਿਲਹਾਲ ਫਿਲਮ ਨਿਰਮਾਤਾ ਆਪਣੀ ਅਗਲੀ ਫਿਲਮ ‘ਹੀਰਾਮੰਡੀ’ ’ਤੇ ਕੰਮ ਕਰ ਰਹੇ ਹਨ। ਫਿਲਮ ਦਾ ਪਹਿਲਾ ਲੁਕ ਹਾਲ ਹੀ ’ਚ ਜਾਰੀ ਕੀਤਾ ਗਿਆ ਹੈ, ਇਸ ਨੇ ਦਰਸ਼ਕਾਂ ਨੂੰ ਉਸ ਦੁਨੀਆ ਤੋਂ ਜਾਣੂ ਕਰਵਾਇਆ ਹੈ, ਜਿਥੇ ਵੈਸ਼ਿਆਵਾਂ ਰਾਣੀਆਂ ਸਨ।

ਰਣਵੀਰ ਸਿੰਘ ਨੇ ਕਿਹਾ ਕਿ ਸੰਜੇ ਲੀਲਾ ਭੰਸਾਲੀ ਅਸਲ ’ਚ ਇਕ ਬੁਝਾਰਤ ਹੈ। ਉਹ ਇਕ ਖਾਸ ਇਨਸਾਨ ਹਨ। ਉਹ ਗੈਰ-ਹਕੀਕੀ ਪ੍ਰਤਿਭਾ ਨਾਲ ਭਰੇ ਹੋਏ ਹਨ। ਉਹ ਬਹੁਤ ਹੀ ਸੰਵੇਦਨਸ਼ੀਲ ਹੋਣ ਦੇ ਨਾਲ ਹੀ ਬੁੱਧੀਮਾਨ ਹਨ। ਔਸਤ ਦਰਜੇ ਦੀਆਂ ਚੀਜ਼ਾਂ ਉਨ੍ਹਾਂ ਨੂੰ ਪਸੰਦ ਨਹੀਂ ਹਨ। ਮਿਸਟਰ ਭੰਸਾਲੀ ਦੀ ਵਿਆਖਿਆ ਕਰਨ ਵਾਲੇ ਮੁਹਾਵਰਾ ਉੱਤਮਤਾ ਦੀ ਨਿਰੰਤਰ ਖੋਜ ਹੋਵੇਗਾ। ਮਨੀਸ਼ਾ ਕੋਇਰਾਲਾ ਨੇ ਕਿਹਾ ਕਿ ਸੰਜੇ ਇਕ ਪ੍ਰਫੈਕਸ਼ਨਿਸਟ ਹਨ ਅਤੇ ਉਹ ਹਰ ਅਭਿਨੇਤਾ ਤੋਂ ਬੈਸਟ ਤੋਂ ਇਲਾਵਾ ਕੁਝ ਨਹੀਂ ਚਾਹੁੰਦੇ ਹਨ। ਐੱਸ. ਐੱਲ. ਬੀ. ਸੈੱਟ ’ਤੇ ਕੋਈ ਸਮਝੌਤਾ ਨਹੀਂ ਹੈ। ਤੁਹਾਨੂੰ ਬੈਸਟ ਦੇਣਾ ਹੀ ਪਵੇਗਾ। ਰਿਚਾ ਚੱਢਾ ਕਹਿੰਦੀ ਹੈ ਕਿ ਮੈਂ ਵੱਡੇ ਖੁਦਮੁਖਤਿਆਰ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ ਹੈ, ਜਿਨ੍ਹਾਂ ਨੂੰ ਕਲਟ (ਫਿਲਮ ਨਿਰਮਾਤਾ) ਮੰਨਿਆ ਜਾਂਦਾ ਹੈ ਪਰ ਜਦ ਮੈਂ ਭੰਸਾਲੀ ਸਾਹਿਬ ਨਾਲ ਕੰਮ ਕੀਤਾ, ਤਾਂ ਮੈਨੂੰ ਲੱਗੇਗਾ ਕਿ ਮੈਂ ਇਕ ਅਭਿਨੇਤਾ ਦੇ ਰੂਪ ’ਚ ਖੁਦ ’ਚ ਬਦਲਾਅ ਪਾਇਆ। ਕੁਝ ਅਜਿਹਾ ਜੋ ਮੇਰੇ ’ਚ ਸਰਗਰਮ ਹੋ ਗਿਆ।

Add a Comment

Your email address will not be published. Required fields are marked *