ਵਿਆਹ ਤੋਂ ਬਾਅਦ ਰਿਚਾ ਚੱਢਾ ਨੇ ਫ਼ਲਾਂਟ ਕੀਤਾ 3 ਲੱਖ ਦਾ ਮੰਗਲਸੂਤਰ, ਲੋਕਾਂ ਨੇ ਕੀਤਾ ਟਰੋਲ

ਮੁੰਬਈ- ਬਾਲੀਵੁੱਡ  ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਹੁਣ ਪਤੀ-ਪਤਨੀ ਬਣ ਗਏ ਹਨ। ਲਗਭਗ 10 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜਾ ਹਮੇਸ਼ਾ ਲਈ ਇਕ-ਦੂਜੇ ਦੇ ਬਣ ਗਏ। ਇਸ ਜੋੜੇ ਨੇ ਹਾਲ ਹੀ ’ਚ ਮੁੰਬਈ ’ਚ ਵਿਆਹ ਦੀ ਸ਼ਾਨਦਾਰ ਰਿਸੈਪਸ਼ਨ ਦਿੱਤੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ ’ਤੇ ਸਾਂਝੀ ਕੀਤੀਆਂ ਹਨ। ਇਸ ਦੇ ਨਾਲ ਹੀ ਹੁਣ ਨਵੀਂ ਦੁਲਹਨ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਵਿਆਹ ਤੋਂ ਬਾਅਦ ਆਪਣਾ ਖੂਬਸੂਰਤ ਮੰਗਲਸੂਤਰ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ।

ਲੁੱਕ ਦੀ ਗੱਲ ਕਰੀਏ ਤਾਂ ਰਿਚਾ ਕਲਰਫੁੱਟ ਆਊਟਫ਼ਿਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ, ਆਈਸ਼ੈਡੋ ਅਤੇ ਗਲੋਇੰਗ ਲਿਪਸਟਿਕ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।

ਇਨ੍ਹਾਂ ਸਾਰੀਆਂ ਤਸਵੀਰਾਂ ’ਚ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਹੈ ਰਿਚਾ ਦਾ ਖੂਬਸੂਰਤ ਮੰਗਲਸੂਤਰ। ਰਿਚਾ ਨੇ ਬੁਲਗਾਰੀ ਬ੍ਰਾਂਡ ਦਾ ਮੰਗਲਸੂਤਰ ਪਾਇਆ ਹੋਇਆ ਹੈ ਜਿਸ ਦੀ ਕੀਮਤ ਕਰੀਬ 3 ਲੱਖ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਰਿਚਾ ਨੇ ਲਿਖਿਆ ਕਿ ‘ਇਹ ਹਫ਼ਤਾ ਖੁਸ਼ੀ ਨਾਲ ਭਰਿਆ ਰਿਹਾ। ਅਸੀਂ ਬਹੁਤ ਜਸ਼ਨ ਮਨਾਏ। ਰਿਚਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਸ ਦੇ ਨਾਲ ਟਵਿੱਟਰ ’ਤੇ ਹੈਸ਼ਟੈਗ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਟ੍ਰੈਂਡ ਕਰ ਰਹੇ ਹਨ। ਇਕ ਪਾਸੇ ਜਿੱਥੇ ਇਸ ਜੋੜੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਖੁੱਲ੍ਹ ਕੇ ਵਧਾਈ ਦੇ ਰਹੇ ਹਨ। ਹਿੰਦੂ-ਮੁਸਲਿਮ ਵਿਆਹ ਨੂੰ ਲੈ ਕੇ ਕਈ ਟਰੋਲਜ਼ ਨੇ ਇਸ ਜੋੜੇ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। 

ਦੱਸ ਦੇਈਏ ਕਿ ਰਿਚਾ ਅਤੇ ਅਲੀ ਨੇ ਕਰੀਬ ਢਾਈ ਸਾਲ ਪਹਿਲਾਂ ਕੋਰਟ ਮੈਰਿਜ ਕੀਤੀ ਸੀ। ਇਸ ਗੱਲ ਦਾ ਖੁਲਾਸਾ ਹਾਲ ਹੀ ’ਚ ਹੋਇਆ ਹੈ। ਵਿਆਹ ਅਤੇ ਰਿਸੈਪਸ਼ਨ ਪਾਰਟੀ ਦੇ ’ਚ ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ‘ਰਿਚਾ ਚੱਢਾ ਅਤੇ ਅਲੀ ਫ਼ਜ਼ਲ ਦਾ ਵਿਆਹ ਕਾਨੂੰਨੀ ਤੌਰ ’ਤੇ 2.5 ਸਾਲ ਹੋ ਚੁੱਕੇ ਹਨ। ਜਦੋਂ ਉਨ੍ਹਾਂ ਨੇ ਆਪਣੇ ਵਿਆਹ ਨੂੰ ਰਜਿਸਟਰਡ ਕੀਤਾ ਸੀ।’

Add a Comment

Your email address will not be published. Required fields are marked *